ਸ਼ਰਮਸਾਰ ਕਰਤੂਤ : 10 ਸਾਲ ਦੀ ਮਾਸੂਮ ਨਾਲ ਬਜ਼ੁਰਗ ਨੇ ਕੀਤਾ ਬਲਾਤਕਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਏ ਦਿਨ ਨਾਬਾਲਗ ਬੱਚਿਆਂ ਨਾਲ ਬਲਾਤਕਾਰ ਵਰਗੇ ਮਾਮਲੇ ਦੇਖਣ ਨੂੰ ਮਿਲਦੇ ਹਨ। ਸੰਗਰੂਰ ਦੇ ਪਿੰਡ ਖਨੌਰੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿਥੇ ਇਕ 10 ਸਾਲਾ ਮਾਸੂਮ ਨਾਲ 55 ਸਾਲ ਦੇ ਬਜ਼ੁਰਗ ਦੇ ਬਲਾਤਕਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਿ ਕੁੜੀ ਆਪਣੇ ਘਰ ਕੋਲ ਛੱਪੜ ਕੋਲ ਗਈ ਹੋਈ ਸੀ। ਉਸ ਦੌਰਾਨ ਹੀ 10 ਸਾਲ ਦੀ ਨਾਬਾਲਗ ਬੱਚੀ ਨਾਲ 55 ਸਾਲ ਦੇ ਬਜ਼ੁਰਗ ਨੇ ਬਲਾਤਕਾਰ ਕੀਤਾ। ਜਦੋ ਕੁੜੀ ਦੇ ਪਰਿਵਾਰਿਕ ਮੈਬਰਾਂ ਨੇ ਕੁੜੀ ਦੇ ਭਾਲ ਸ਼ੁਰੂ ਕੀਤੀ ਜਾ ਕੁੜੀ ਦੇ ਹੱਥ ,ਪੈਰ ਬੰਨੇ ਹੋਏ ਸੀ ਇਸ ਘਟਨਾ ਦੀ ਸੂਚਨਾ ਮੌਕੇ ਤੇ ਪੁਲਿਸ ਨੂੰ ਦਿੱਤੀ ਗਈ।ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ।