ਸ਼ਰਮਸਾਰ ਕਰਤੂਤ : ਭੈਣ ਦੀ ਸਹੇਲੀ ਨੂੰ ਭਰਾ ਨੇ ਬਣਾਇਆ ਹਵਸ ਦਾ ਸ਼ਿਕਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਨਕੋਦਰ ਤੋਂ ਇਕ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਲੜਕੀ ਨੂੰ ਘਰ ਬੁਲਾ ਕੇ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ ਹੈ। ਦੱਸਿਆ ਜਾ ਰਹੀ ਹੈ ਕਿ ਪੀੜਤ ਲੜਕੀ ਨੇ ਲੜਕੇ ਤੇ ਉਸ ਦੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਪੀੜਤ ਲੜਕੀ ਨੇ ਦੱਸਿਆ ਕਿ ਉਹ 8ਵੀ ਜਮਾਤ ਪਾਸ ਕਰ ਚੁੱਕੀ ਹੈ। ਉਸ ਦੀ ਜੋਤੀ ਤੇ ਗੀਤਾ ਵਾਸੀ ਗੁਰੂ ਨਾਨਕਪੁਰਾ ਨਕੋਦਰ ਨਾਲ ਦੋਸਤੀ ਸੀ।

ਉਸ ਨੇ ਦੱਸਿਆ ਕਿ ਮੇਰਾ ਇਨ੍ਹਾਂ ਦੇ ਘਰ ਆਉਣਾ ਜਾਣਾ ਰਹਿੰਦਾ ਸੀ।ਕੁਝ ਦਿਨ ਪਹਿਲਾ ਹੀ ਮੈਨੂੰ ਗੀਤਾ ਦਾ ਫੋਨ ਆਇਆ ਸੀ ਕਿ ਆਪਾ ਮਿਲਣਾ ਹਾਂ, ਮੈਂ ਮਿਲਣ ਲਈ ਗੀਤਾ ਦੇ ਘਰ ਗਈ। ਘਰ ਵਿੱਚ ਉਸ ਸਮੇ ਗੀਤਾ ਤੇ ਉਨ੍ਹਾਂ ਦੀ ਮਾਤਾ 2 ਭਰਾ ਬੰਟੀ ਤੇ ਗੋਰਾ ਮੌਜੂਦ ਸੀ ਪੀੜਤ ਕੁੜੀ ਨੇ ਦੱਸਿਆ ਕਿ ਜਦੋ ਮਾਂ ਚਾਹ ਪੀ ਰਹੀ ਸੀ ਤਾਂ ਉਸ ਦੇ ਭਰਾ ਗੋਰਾ ਨੇ ਮੈਨੂੰ ਕਿਹਾ ਕਿ ਮੇਰੀ ਗੱਲ ਸੁਣੀ ਮਈ ਗਈ ਤਾਂ ਉਸ ਨੇ ਮੇਰੀ ਨਾਲ ਅਸ਼ਲੀਲ ਹਰਕਤਾਂ ਕਰਨੀ ਸ਼ੁਰੂ ਕਰ ਦਿੱਤੀਆਂ। ਜਦੋ ਮੈ ਦਰਵਾਜ਼ਾ ਖੋਲਣ ਲਈ ਰੋਲ ਪਾਇਆ ਤਾਂ ਘਰ ਦੇ ਕਿਸੇ ਵੀ ਮੈਬਰ ਨੇ ਦਰਵਾਜ਼ਾ ਨਹੀ ਖੋਲਿਆ।

ਪੀੜਤ ਨੇ ਦੱਸਿਆ ਕਿ ਗੋਰੇ ਨੇ ਮੇਰੀ ਨਾਲ ਜ਼ਬਰ ਜਨਾਹ ਕੀਤਾ, ਇਸ ਦੌਰਾਨ ਹੀ ਮੇਰੀ ਕਮਰੇ ਵਿੱਚ ਉਸ ਦੀ ਭੈਣ ਤੇ ਮਾਤਾ ਆਈ ਤੇ ਉਸ ਨੇ ਮੈਨੂੰ ਧਮਕੀਆਂ ਦੇਣੀ ਸ਼ੁਰੂ ਕਰ ਦਿੱਤੀ। ਜੇਕਰ ਕਿਸੇ ਨੂੰ ਕੁਝ ਦੱਸਿਆ ਤਾਂ ਮੇਰੇ ਪਰਿਵਾਰ ਨੂੰ ਜਾਨੋ ਮਾਰ ਦੇਣਗੇ। ਉਸ ਤੋਂ ਬਾਅਦ ਹੀ ਸਭ ਮੈਨੂੰ ਘਰ ਛੱਡ ਕੇ ਚਲੇ ਗਏ। ਫਿਰ ਕੁਝ ਦਿਨ ਬਾਅਦ ਮੈਨੂੰ ਧਮਕੀ ਦਿੱਤੀ ਕਿ ਫਿਰ ਮੇਰੇ ਘਰ ਆ ਨਹੀਂ ਤਾਂ ਤੇਰੇ ਘਰ ਆ ਕੇ ਪਰਿਵਾਰ ਨੂੰ ਮਾਰ ਦੇਵਾਗੇ।

ਜਦੋ ਮੈਂ ਗਈ ਤਾਂ ਉਸ ਦੇ ਭਰਾ ਨੇ ਫਿਰ ਮੇਰੀ ਨਾਲ ਜਬਰ ਜਨਾਹ ਕੀਤਾ ਪਰ ਮੇਰੀ ਕਿਸੇ ਨੇ ਵੀ ਕੋਈ ਮਦਦ ਨਹੀਂ ਕੀਤੀ। ਉਸ ਤੋਂ ਬਾਅਦ ਮਈ ਘਰ ਆ ਕੇ ਸਾਰੀ ਗੱਲ ਆਪਣੇ ਮਾਤਾ ਪਿਤਾ ਨੂੰ ਦੱਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।