ਬੰਗਲਾਦੇਸ਼ੀ ਟੀਮ ਦੀ ਵਨ-ਡੇ ‘ਚ ਸ਼ਰਮਨਾਕ ਹਾਰ, ਤਮੀਮ ਨੇ ਕਿਹਾ…..

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੰਗਲਾਦੇਸ਼ੀ ਟੀਮ ਨੂੰ ਦੂਜੇ ਹੀ ਵਨ-ਡੇ 'ਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਵਨ-ਡੇ 'ਚ 300 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੰਗਲਾਦੇਸ਼ ਦੇ ਬੱਲੇਬਾਜ਼ ਦੂਜੇ ਵਨ-ਡੇ ਦੱਖਣੀ ਅਫਰੀਕੀ ਤੇਜ਼ ਗੇਂਦਬਾਜ਼ ਰਬਾਡਾ ਦੀ ਰਫ਼ਤਾਰ ਨੂੰ ਸਮਝ ਨਹੀਂ ਸਕੇ। 34 ਦੌੜਾਂ 'ਤੇ ਪੰਜ ਵਿਕਟਾਂ ਗੁਆਉਣ ਵਾਲੀ ਬੰਗਲਾਦੇਸ਼ੀ ਟੀਮ 194 ਦੌੜਾਂ ਤਕ ਤਾਂ ਪੁੱਜੀ ਪਰ ਦੱਖਣੀ ਅਫ਼ਰੀਕੀ ਬੱਲੇਬਾਜ਼ਾਂ ਨੂੰ ਟੀਚੇ ਤਕ ਪਹੁੰਚਣ ਤੋਂ ਨਹੀਂ ਰੋਕ ਸਕੀ। 

ਮੈਚ ਗੁਆਉਣ ਦੇ ਬਾਅਦ ਬੰਗਲਾਦੇਸ਼ ਦੇ ਕਪਤਾਨ ਤਮੀਮ ਇਕਬਾਲ ਨੇ ਕਿਹਾ ਕਿ ਸਾਡੇ ਕੋਲ ਰਫ਼ਤਾਰ ਤੇ ਉਛਾਲ ਹੋ ਸਕਦਾ ਸੀ ਪਰ ਇਸ ਨੂੰ ਲਾਗੂ ਕਰਨਾ ਮੁਸ਼ਕਲ ਕੰਮ ਹੈ। ਸਾਨੂੰ ਖ਼ੁਦ ਨੂੰ ਥੋੜ੍ਹਾ ਬਿਹਤਰ ਕਰਨਾ ਹੋਵੇਗਾ। ਸ਼ਾਇਦ 230-240 ਪ੍ਰਾਪਤ ਕਰਦੇ ਤਾਂ ਮੈਚ 'ਚ ਅਸਲ ਮੁਕਾਬਲਾ ਹੁੰਦਾ।

ਸਾਨੂੰ ਇੱਥੇ ਖੇਡਣ ਦਾ ਜ਼ਿਆਦਾ ਤਜਰਬਾ ਨਹੀਂ ਹੈ। ਅੰਕੜੇ ਜੋ ਕਹਿੰਦੇ ਹਨ, ਅਸੀਂ ਉਸ 'ਤੇ ਚਲਦੇ ਹਾਂ ਤੇ ਅੰਕੜੇ ਕਹਿੰਦੇ ਹਨ ਕਿ ਪਹਿਲਾਂ ਬੱਲੇਬਾਜ਼ੀ ਕਰਨ ਨਾਲ ਇੱਥੇ ਟੀਮ ਜਿੱਤ ਜਾਂਦੀ ਹੈ। ਅਸੀਂ ਯਕੀਨੀ ਤੌਰ 'ਤੇ ਕੁਝ ਗ਼ਲਤੀਆਂ ਕੀਤੀਆਂ ਹਨ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਅਫਰੀਕੀ ਗੇਂਦਬਾਜ਼ ਪਹਿਲੇ 10 ਓਵਰਾਂ 'ਚ ਬਹੁਤ ਮੁਸ਼ਕਲ ਹੁੰਦੇ ਹਨ।

More News

NRI Post
..
NRI Post
..
NRI Post
..