ਸ਼ਰਮਨਾਕ ! 7 ਸਾਲਾ ਧੀ ਨਾਲ ਪਿਓ ਨੇ ਕੀਤਾ ਜਬਰ ਜ਼ਨਾਹ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਲੇਰਕੋਟਲਾ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ, ਜਿੱਥੇ ਪੁਲਿਸ ਨੇ ਆਪਣੀ 7 ਸਾਲਾ ਧੀ ਨਾਲ ਜਬਰ ਜ਼ਨਾਹ ਕਰਨ ਮਾਮਲੇ 'ਚ ਪਿਓ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀੜਤਾ ਦੀ ਮਾਂ ਨੇ ਸ਼ਿਕਾਇਤ 'ਚ ਦੱਸਿਆ ਕਿ 9 ਸਾਲ ਪਹਿਲਾਂ ਮੇਰਾ ਵਿਆਹ ਮੁਹੰਮਦ ਅਕਰਮ ਵਾਸੀ ਮਲੇਰਕੋਟਲਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਮੇਰੇ ਘਰ 3 ਧੀਆਂ ਨੇ ਜਨਮ ਲਿਆ। ਪੀੜਤਾ ਦੀ ਮਾਂ ਨੇ ਕਿਹਾ ਕਿ 6 ਮਹੀਨਿਆਂ ਤੋਂ ਆਪਣੇ ਪਤੀ ਨਾਲ ਉਸ ਦੀ ਘਰੇਲੂ ਲੜਾਈ ਹੋਣ ਕਾਰਨ ਮੈ ਆਪਣੇ ਪੇਕੇ ਘਰ ਚੱਲੀ ਗਈ। ਕੁਝ ਦਿਨ ਬਾਅਦ ਮੈ ਆਪਣੀ 2 ਕੁੜੀਆਂ ਨੂੰ ਆਪਣੇ ਪਤੀ ਕੋਲ ਛੱਡ ਆਈ ਸੀ।

ਦੋਵਾਂ ਕੁੜੀਆਂ ਨੂੰ ਆਪਣੇ ਪਤੀ ਕੋਲ ਛੱਡ ਸਮੇ ਮੈ ਉਸ ਨੂੰ ਕਿਹਾ ਸੀ ਕਿ ਹੁਣ ਦੋਵੇ ਕੁੜੀਆਂ ਦੀ ਦੇਖਭਾਲ ਤੁਸੀਂ ਖੁਦ ਕਰੋਗੇ। ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਬਾਅਦ ਮੇਰੀ ਵੱਡੀ ਕੁੜੀ ਨੇ ਮੈਨੂੰ ਫੋਨ ਕਰਕੇ ਦੱਸਿਆ ਸੀ ਕਿ ਮੇਰੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ । ਜਿਸ ਤੋਂ ਬਾਅਦ ਮੈ ਉੱਥੇ ਜਾ ਕੇ ਆਪਣੀ ਕੁੜੀ ਨੂੰ ਲੈ ਆਈ। ਜਿਸ ਦੀ ਹਾਲਤ ਦਿਨੋ -ਦਿਨ ਕਾਫੀ ਖ਼ਰਾਬ ਹੋਣ ਕਾਰਨ ਉਸ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ। ਜਿਸ ਦੌਰਾਨ ਉਸ ਦੀ ਕੁੜੀ ਨੇ ਕਿਹਾ ਕਿ ਦੇਰ ਰਾਤ ਉਸ ਦੇ ਪਿਤਾ ਨੇ ਉਸ ਨਾਲ ਜਬਰ ਜ਼ਨਾਹ ਕੀਤਾ ਹੈ। ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।