
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਥਾਣਾ ਸਾਹਨੇਵਾਲ ਅਧੀਨ ਆਉਂਦੇ ਜਸਪਾਲ ਬਾਂਗਰ ਵਿਖੇ ਇੱਕ ਖ਼ਾਲੀ ਪਲਾਟ 'ਚੋ ਨਵਜਾਤ ਬੱਚੇ ਦਾ ਭਰੂਣ ਮਿਲਿਆ ਹੈ। ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ 'ਚ ਕੀਮਤੀ ਲਾਲ ਨੇ ਦੱਸਿਆ ਕਿ ਸਵੇਰੇ ਜਦੋ ਉਹ ਆਪਣੇ ਘਰ ਦੇ ਕੋਲ ਖ਼ਾਲੀ ਪਲਾਟ 'ਚ ਗਿਆ ਤਾਂ ਉਸ ਦੇ ਦੇਖਿਆ ਕਿ ਲਿਫ਼ਾਫ਼ੇ 'ਚ ਨਵਜਾਤ ਬੱਚੇ ਦਾ ਭਰੂਣ ਪਿਆ ਹੋਇਆ ਸੀ। ਜਿਸ ਨੂੰ ਕਿਸੇ ਸਮਾਜ ਤੋਂ ਛੁਪਾਉਣ ਲਈ ਇੱਥੇ ਸੁੱਟ ਦਿੱਤਾ ਗਿਆ। ਫਿਲਹਾਲ ਪੁਲਿਸ ਵਲੋਂ ਆਸ -ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਹੋਰ ਖਬਰਾਂ
Rimpi Sharma
Rimpi Sharma