ਸ਼ਰਮਸਾਰ ਘਟਨਾ! 6 ਮਹੀਨੇ ਦੀ ਵੱਛੀ ਨੂੰ ਨਹਾਉਣ ਦੇ ਬਹਾਨੇ ਬਣਾਇਆ ਹਵਸ ਦਾ ਸ਼ਿਕਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਡੇਰਾਬੱਸੀ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਨਸ਼ੇ ਦੀ ਹਾਲਤ 'ਚ ਇੱਕ ਵਿਅਕਤੀ ਨੇ ਵੱਛੀ ਨਾਲ ਆਪਣੀ ਹਵਸ ਪੂਰੀ ਕੀਤੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਦੋਸ਼ੀ ਨੇ 6 ਮਹੀਨੇ ਦੀ ਵੱਛੀ ਨੂੰ ਨਹਾਉਣ ਦੇ ਬਹਾਨੇ ਹਵਸ ਦਾ ਸ਼ਿਕਾਰ ਬਣਾਇਆ। ਪੁਲਿਸ ਵਲੋਂ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਮੁਲਜ਼ਮ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਅਧਿਕਾਰੀ ਰਣਬੀਰ ਸਿੰਘ ਨੇ ਦੱਸਿਆ ਕਿ ਮਨੋਜ ਗੁਪਤਾ ਵਾਸੀ ਪਿੰਡ ਜਾਮਨਪੁਰ ਇੱਥੇ ਇੱਕ ਗਊਸ਼ਾਲਾ 'ਚ ਸੇਵਾਦਾਰ ਵਜੋਂ ਤਾਇਨਾਤ ਹੈ।

ਉਸ ਨੇ ਆਪਣੀ ਹਵਸ ਪੂਰੀ ਕਰਨ ਲਈ ਇੱਕ ਗਾਂ ਦੀ 6 ਮਹੀਨੇ ਦੀ ਵੱਛੀ ਨਾਲ ਸੈਕਸ ਕੀਤਾ। ਇੱਕ ਸਖਸ਼ ਨੇ ਪੁਲਿਸ ਨੂੰ ਬਿਆਨਾਂ 'ਚ ਕਿਹਾ ਕਿ ਉਹ ਸਵੇਰੇ ਜਦੋ ਫੈਕਟਰੀ 'ਚ ਰੱਖੀਆ ਗਾਵਾਂ ਦਾ ਦੁੱਧ ਕੱਢਣ ਲਈ ਗਿਆ ਸੀ। ਇਸ ਦੌਰਾਨ ਮੁਲਜ਼ਮ ਮਨੋਜ ਨੇ ਗਾਵਾਂ ਨੂੰ ਨਹਾਉਣ ਦਾ ਕੰਮ ਸ਼ੁਰੂ ਕਰ ਦਿੱਤਾ ,ਉਸ ਨਸ਼ੇ 'ਚ ਟੱਲੀ ਹਾਲਤ 'ਚ ਵੱਛੀ ਨੂੰ ਨਹਾਉਣ ਦੇ ਬਹਾਨੇ ਕੁਝ ਦੂਰੀ 'ਤੇ ਲੈ ਗਿਆ। ਕੁਝ ਸਮੇ ਬਾਅਦ ਮੈ ਦੇਖਿਆ ਉਹ ਵੱਛੀ ਨਾਲ ਆਪਣੀ ਹਵਸ ਮਿਟਾ ਰਿਹਾ ਸੀ ।ਉਸ ਨੇ ਜਦੋ ਰੌਲਾ ਪਾਇਆ ਤਾਂ ਮਨੋਜ ਭੱਜ ਗਿਆ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

More News

NRI Post
..
NRI Post
..
NRI Post
..