ਸ਼ਰਮਨਾਕ ਘਟਨਾ : ਦਿਓਰ ਆਪਣੀ ਹੀ ਭਰਜਾਈ ਨਾਲ ਕਰਦਾ ਸੀ ਇਹ ਹਰਕਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ ਤੋਂ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਖਵਾਜ਼ਾ ਖੜਕ ਦੀ ਇੱਕ ਮਹਿਲਾ ਨੇ ਆਪਣੀ ਦਿਓਰ ' ਤੇ ਕੁੱਟਮਾਰ ਤੇ ਜਬਰ- ਜ਼ਨਾਹ ਕਰਨ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਹਨ। ਦੱਸਿਆ ਜਾ ਰਿਹਾ ਇਸ ਤੋਂ ਪਹਿਲਾਂ ਵੀ ਦੋਸ਼ੀ ਨੇ ਪੰਚਾਇਤ ਤੋਂ ਮੁਆਫੀ ਮੰਗ ਲਈ ਸੀ ਪਰ ਉਹ ਮਹਿਲਾ ਨਾਲ ਗਲਤ ਹਰਕਤਾਂ ਕਰਨ ਤੋਂ ਬਾਜ਼ ਨਹੀ ਆਇਆ ।ਜਿਸ ਤੋਂ ਬਾਅਦ ਮਹਿਲਾ ਨੇ ਪੁਲਿਸ ਨੂੰ ਇਸ ਘਟਨਾ ਦੀ ਸ਼ਿਕਾਇਤ ਦਰਜ਼ ਕਾਰਵਾਈ । ਪੀੜਤ ਮਹਿਲਾ ਨੇ ਕਿਹਾ ਜਦੋ ਉਹ ਘਰ ਵਿੱਚ ਇੱਕਲੀ ਸੀ ਤਾਂ ਉਸ ਦਾ ਦਿਓਰ ਲਖਵਿੰਦਰ ਸਿੰਘ ਆਇਆ ਤੇ ਉਸ ਨੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ , ਫਿਰ ਉਸ ਦੀ ਕਮੀਜ਼ ਉਤਾਰਨ ਦੀ ਕੋਸ਼ਿਸ਼ ਕੀਤੀ। ਜਦੋ ਇਹ ਮਾਮਲਾ ਪੰਚਾਇਤ 'ਚ ਗਿਆ ਤਾਂ ਦੋਸ਼ੀ ਨੇ ਮੁਆਫੀ ਮੰਗੀ ਤੇ ਕਿਹਾ ਸੀ ਕਿ ਅਜਿਹੀ ਗਲਤੀ ਫਿਰ ਨਹੀ ਹੋਵੇਗੀ। ਮਹਿਲਾ ਅਨੁਸਾਰ ਇਸ ਤੋਂ ਬਾਅਦ ਵੀ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀ ਆਇਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।