ਸ਼ਰਮਨਾਕ ਘਟਨਾ: ਉਦੈਪੁਰ ‘ਚ ਪਿਤਾ ਨੇ ਕੀਤਾ ਸਕੀ ਧੀ ਨਾਲ ਜਬਰ-ਜਨਾਹ, ਪੁਲਿਸ ਨੇ ਕੀਤਾ ਗ੍ਰਿਫਤਾਰ

by jaskamal

ਨਿਊਜ਼ ਡੈਸਕ : ਰਾਜਸਥਾਨ 'ਚ ਜਬਰ-ਜਨਾਹ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅਜਿਹੀ ਹੀ ਇਕ ਘਟਨਾ ਉਦੈਪੁਰ 'ਚ ਸਾਹਮਣੇ ਆਈ ਹੈ, ਜਿਸ 'ਚ ਇਕ ਪਿਤਾ ਕਾਫੀ ਸਮੇਂ ਤੋਂ ਆਪਣੀ ਸਕੀ ਬੇਟੀ ਨਾਲ ਜਬਰ-ਜਨਾਹ ਕਰ ਰਿਹਾ ਸੀ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਛੋਟੀ ਬੇਟੀ ਨਾਲ ਛੇੜਛਾੜ ਕੀਤੀ। ਦੋਵੇਂ ਪੀੜਤ ਨਾਬਾਲਗ ਹਨ ਤੇ ਮੁਲਜ਼ਮ ਪਿਤਾ ਖ਼ਿਲਾਫ਼ ਸੇਮਾੜੀ ਥਾਣੇ 'ਚ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਭੈਣਾਂ ਨੇ ਆਪਣੇ ਨਾਨਕੇ ਪਹੁੰਚ ਕੇ ਆਪਣੇ ਪਿਤਾ ਦੀ ਇਹ ਘਟੀਆ ਕਰਤੂਤ ਦੱਸੀ। ਫਿਰ ਮਾਮਾ ਪੀੜਤਾਂ ਨੂੰ ਥਾਣੇ ਲੈ ਗਿਆ ਤੇ ਪਿਤਾ ਦੇ ਖਿਲਾਫ ਛੇੜਛਾੜ ਅਤੇ ਜਬਰ-ਜਨਾਹ ਦਾ ਮਾਮਲਾ ਦਰਜ ਕੀਤਾ ਗਿਆ। ਪੀੜਤਾਂ ਦੀ ਮਾਂ ਦੀ ਸਾਲ 2018 'ਚ ਮੌਤ ਹੋ ਚੁੱਕੀ ਹੈ ਤੇ ਦੋਸ਼ੀ ਪਿਤਾ ਆਪਣੀ 16 ਸਾਲਾ ਧੀ ਨੂੰ ਡਰਾ-ਧਮਕਾ ਕੇ ਲੰਬੇ ਸਮੇਂ ਤੋਂ ਜਬਰ-ਜਨਾਹ ਕਰਦਾ ਆ ਰਿਹਾ ਹੈ। ਜਦੋਂ ਉਸਨੇ ਆਪਣੀ 14 ਸਾਲ ਦੀ ਛੋਟੀ ਧੀ ਨਾਲ ਵੀ ਇਹੀ ਕਰਨਾ ਚਾਹਿਆ ਤਾਂ ਉਸਨੇ ਆਪਣੇ ਆਪ ਨੂੰ ਬਚਾਇਆ ਅਤੇ ਦੋਵੇਂ ਭੈਣਾਂ ਆਪਣੇ ਨਾਨਕੇ ਪਹੁੰਚ ਗਈਆਂ।