ਸ਼ਰਮਸਾਰ ਘਟਨਾ, ਪਿਤਾ ਦੇ ਦੋਸਤ ਨੇ 7 ਸਾਲਾ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਦਸੂਹਾ ਤੋਂ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 7 ਸਾਲਾ ਮਾਸੂਮ ਨੂੰ ਉਸ ਦੇ ਪਿਤਾ ਦੇ ਕਰੀਬੀ ਦੋਸਤ ਵਲੋਂ ਹਵਸ ਦਾ ਸ਼ਿਕਾਰ ਬਣਾਇਆ ਗਿਆ। ਪੁਲਿਸ ਅਧਿਕਾਰੀ ਨੇ ਕਿਹਾ ਇਸ ਮਾਸੂਮ ਕੁੜੀ ਦਾ ਪਿਤਾ ਕਾਫੀ ਬਿਮਾਰ ਰਹਿੰਦਾ ਹੈ ਤੇ ਉਸ ਦਾ ਦੋਸਤ ਦਿਨੇਸ਼ ਉਰਫ਼ ਗੋਲਡੀ ਬੀਤੀ ਸ਼ਾਮ ਬੱਚੀ ਨਾਲ ਜਬਰ ਜ਼ਨਾਹ ਕਰਦੇ ਹੋਏ ਫੜਿਆ ਗਿਆ। ਕੁੜੀ ਦੇ ਪਿਤਾ ਨੇ ਮੌਕੇ 'ਤੇ ਹੀ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਕੁੜੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਉਨ੍ਹਾਂ ਕੋਲ ਕਾਫੀ ਮਹੀਨਿਆਂ ਤੋਂ ਰਹਿ ਰਿਹਾ ਸੀ ਤੇ ਕੁੜੀ ਨਾਲ ਜਬਰ- ਜ਼ਨਾਹ ਕਰਦਾ ਆ ਰਿਹਾ ਸੀ ।