ਸ਼ਰਮਨਾਕ ਘਟਨਾ! ਕਲਯੁੱਗੀ ਪਿਓ ਨੇ ਆਪਣੀ ਧੀ ਨਾਲ ਕੀਤਾ ਜਬਰ -ਜ਼ਨਾਹ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਲੁਧਿਆਣਾ ਤੋਂ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ, ਜਿੱਥੇ ਕਲਯੁੱਗੀ ਪਿਓ ਆਪਣੀ ਹੀ ਜਵਾਨ ਧੀ ਨਾਲ ਜਬਰ -ਜ਼ਨਾਹ ਕਰਦਾ ਰਿਹਾ। ਇਨ੍ਹਾਂ ਹੀ ਨਹੀਂ ਧੀ ਕੀਤੇ ਗਰਭਵਤੀ ਨਾ ਹੋ ਜਾਵੇ ,ਇਸ ਲਈ ਉਹ ਆਪਣੀ ਧੀ ਨੂੰ ਗਰਭਪਾਤ ਦੀ ਦਵਾਈ ਖੁਵਾਉਂਦਾ ਰਿਹਾ। ਸੂਚਨਾ ਮਿਲਦੇ ਹੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਕਲਯੁੱਗੀ ਪਿਓ ਪ੍ਰੇਮ ਲਾਲ ਜੋ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਹੈ।

ਉਸ ਦੀ 18 ਸਾਲਾਂ ਧੀ ਨੇ 10ਵੀਂ ਪਾਸ ਕੀਤੀ ਹੋਈ। ਹੈਵਾਨ ਪਿਓ ਨੇ ਹਵਸ ਮਿਟਾਉਣ ਲਈ ਆਪਣੀ ਧੀ ਨਾਲ ਵੀ ਕਈ ਵਾਰ ਜਬਰ -ਜ਼ਨਾਹ ਕੀਤਾ ,ਜਦੋ ਵੀ ਉਸ ਦੀ ਪਤਨੀ ਉਸ ਨੂੰ ਅਜਿਹਾ ਕਰਨ ਤੋਂ ਰੋਕਦੀ ਤਾਂ ਉਹ ਹਮੇਸ਼ਾ ਉਸ ਨਾਲ ਕੁੱਟਮਾਰ ਕਰਦਾ ਸੀ। ਧੀ ਗਰਭਵਤੀ ਨਾ ਹੋ ਜਾਵੇ ,ਇਸ ਲਈ ਹੈਵਾਨ ਪਿਓ ਉਸ ਨੂੰ ਜ਼ਬਰਦਸਤੀ ਗਰਭਪਾਤ ਦੀ ਦਵਾਈ ਖੁਵਾਉਂਦਾ ਰਿਹਾ। ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।