ਸ਼ਰਮਨਾਕ ਹਰਕਤ! ਫੁੱਫੜ ਨੇ ਆਪਣੀ ਹੀ ਨਾਬਾਲਗ ਭਤੀਜੀ ਨਾਲ ਕੀਤਾ ਜਬਰ -ਜ਼ਨਾਹ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਤਿਹਗ੍ਹੜ ਤੋਂ ਰਿਸ਼ਤਿਆਂ ਨੂੰ ਤਾਰ- ਤਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਇੱਕ ਫੁੱਫੜ ਨੇ ਆਪਣੀ ਹੀ ਭਤੀਜੀ ਨੂੰ ਹਵਸ ਦਾ ਸ਼ਿਕਾਰ ਬਣਾਇਆ । ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਫੁੱਫੜ 'ਤੇ ਮਾਮਲਾ ਦਰਜ਼ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਦੱਸਿਆ ਜਾ ਰਿਹਾ ਇਸ ਤੋਂ ਪਹਿਲਾਂ ਕੁੜੀ ਨੇ ਫੁੱਫੜ ਤੋਂ ਡਰਦੇ ਹੋਏ ਕਿਸੇ ਹੋਰ ਖ਼ਿਲਾਫ਼ ਮਾਮਲਾ ਦਰਜ਼ ਕਰਵਾ ਦਿੱਤਾ ਸੀ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਿਹਾਰ ਦੀ ਰਹਿਣ ਵਾਲੀ 1 ਮਹਿਲਾ ਨੇ ਬੀਤੀ ਦਿਨੀਂ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਉਸ ਦੀ 13 ਸਾਲਾ ਭਤੀਜੀ 2 ਮਹੀਨੇ ਪਹਿਲਾਂ ਮੇਰੇ ਕੋਲ ਪੜ੍ਹਾਈ ਲਈ ਰਹਿਣ ਆਈ ਸੀ ,ਕੁਝ ਦਿਨਾਂ ਬਾਅਦ ਉਸ ਦੀ ਭਤੀਜੀ ਨੇ ਆਪਣੀ ਭੂਆ ਨੂੰ ਕਿਹਾ ਕਿ ਰਾਜ ਕੁਮਾਰ ਨੇ ਉਸ ਦੇ ਹੱਥ ਤੇ ਮੂੰਹ ਬੰਨ੍ਹ ਕੇ ਉਸ ਨਾਲ ਜਬਰ -ਜ਼ਨਾਹ ਕੀਤਾ ਹੈ ।

ਰਾਜ ਕੁਮਾਰ ਨੂੰ ਜਦੋ ਗ੍ਰਿਫ਼ਤਾਰ ਕਰਕੇ ਉਕਤ ਕੁੜੀ ਨੂੰ ਬੁਲਾਇਆ ਗਿਆ ਤਾਂ ਉਸ ਨੇ ਦੱਸਿਆ ਕਿ ਇਸ ਲੜਕੇ ਨੇ ਉਸ ਨਾਲ ਕੋਈ ਗਲਤ ਕੰਮ ਨਹੀਂ ਕੀਤਾ ਹੈ । ਉਕਤ ਕੁੜੀ ਨੇ ਕਿਹਾ ਉਸ ਦੇ ਫੁੱਫੜ ਨੇ ਉਸ ਨਾਲ ਕੀਤਾ ਜਬਰ ਜ਼ਨਾਹ ਕੀਤਾ ਸੀ ਤੇ ਕੁਝ ਦਿਨ ਬਾਅਦ ਉਸ ਦੇ ਪੇਟ 'ਚ ਦਰਦ ਹੋਣ ਲੱਗੀ ਤੇ ਕੁੜੀ ਨੇ ਆਪਣੀ ਭੂਆ ਨੂੰ ਇਸ ਬਾਰੇ ਸਾਰੀ ਗੱਲ ਦੱਸੀ ।ਕੁੜੀ ਨੇ ਕਿਹਾ ਕਿ ਉਸ ਦੇ ਫੁੱਫੜ ਜੀ ਨੇ ਉਸ ਨੂੰ ਕਿਹਾ ਸੀ ਕਿ ਤੂੰ ਇਸ ਮਾਮਲੇ ਵਿੱਚ ਰਾਜ ਕੁਮਾਰ ਦਾ ਨਾਮ ਲਿਖਵਾ ਦੇ । ਇਸ ਮਾਮਲੇ ਦੀ ਸਾਰੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਦੋਸ਼ੀ ਫੁੱਫੜ ਨੂੰ ਗ੍ਰਿਫ਼ਤਾਰ ਕਰ ਲਿਆ ।