ਸ਼ਰਮਨਾਕ ਕਾਰਾ ! ਹਿਮਾਚਲ ਦੇ ਸਖਸ਼ ਨਾਲ ਹੋਇਆ ਕੁਕਰਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਰਾਮਾਮੰਡੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਪੈਲੇਸ ਵਿੱਚ ਹਿਮਾਚਲ ਦੇ ਵਿਅਕਤੀ ਨਾਲ ਕੁਕਰਮ ਕੀਤਾ ਗਿਆ । ਦੱਸਿਆ ਜਾ ਰਿਹਾ ਪੈਲੇਸ 'ਚ ਕੰਮ ਕਰਦੇ 4 ਨੌਜਵਾਨਾਂ ਨੇ ਹਿਮਾਚਲ ਦੇ ਇੱਕ ਵਿਅਕਤੀ ਨੂੰ ਹਵਸ ਦਾ ਸ਼ਿਕਾਰ ਬਣਾਇਆ । ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਅਨੁਸਾਰ ਕੁਕਰਮ ਪੀੜਤ ਸਖਸ਼ ਹਿਮਾਚਲ ਦਾ ਰਹਿਣ ਵਾਲਾ ਹੈ। ਉਹ ਪਹਿਲਾਂ ਚੰਡੀਗੜ੍ਹ ਕੋਲ ਰੈਸਟੋਰੈਂਟ 'ਚ ਕੰਮ ਕਰਦਾ ਸੀ, ਜਦੋ ਉਸ ਨੂੰ ਜਲੰਧਰ ਚੰਗੇ ਪੈਸਿਆਂ ਤੇ ਕੰਮ ਮਿਲਿਆ ਤਾਂ ਉਹ ਇੱਥੇ ਹੀ ਆ ਗਿਆ।

ਪੀੜਤ ਵਿਅਕਤੀ ਨੇ ਸ਼ਿਕਾਇਤ 'ਚ ਕਿਹਾ ਕਿ ਪੈਲੇਸ 'ਚ ਵਿਆਹ ਦਾ ਪ੍ਰੈਗਰਾਮ ਸੀ,ਕੰਮ ਕਰਕੇ ਉਹ ਸੌ ਗਿਆ। ਇਸ ਦੌਰਾਨ ਪੈਲੇਸ ਵਿੱਚ ਕੰਮ ਕਰਨ ਵਾਲੇ 4 ਨੌਜਵਾਨ ਉਸ ਕੋਲ ਆਏ ਤੇ ਉਸ ਨਾਲ ਜ਼ਬਰਦਸਤੀ ਕਰਨ ਲੱਗੇ। ਚਾਰੇ ਨੌਜਵਾਨਾਂ ਨੇ ਮਿਲ ਕੇ ਉਸ ਦੇ ਕੱਪੜੇ ਉਤਾਰ ਦਿੱਤੇ । ਉਸ ਨੂੰ ਨਸ਼ੀਲੀ ਗੋਲੀ ਖੁਆ ਕੇ ਬੇਹੋਸ਼ ਕਰ ਦਿੱਤਾ । ਪੀੜਤ ਨੇ ਦੱਸਿਆ ਕਿ ਜਦੋ ਹੋਸ਼ ਆਇਆ ਤਾਂ ਉਹਦੇ ਸਰੀਰ 'ਤੇ ਕੋਈ ਕਪੜਾ ਨਹੀਂ ਸੀ । ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ।