ਸ਼ਰਮਨਾਕ ! ਪਿਓ ਦੀਆਂ ਅੰਤਿਮ ਰਸਮਾਂ ਦੇ ਖਰਚੇ ਤੋਂ ਬਚਣ ਲਈ ਪੁੱਤ ਨੇ ਕੀਤਾ ਇਹ ਕਾਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਛਪਰਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਇੱਕ ਕਲਯੁੱਗੀ ਪੁੱਤ ਖ਼ਰਚੇ ਤੋਂ ਬਚਣ ਲਈ ਆਪਣੇ ਪਿਤਾ ਦੀ ਲਾਸ਼ ਦਰਵਾਜ਼ੇ 'ਚ ਛੱਡ ਕੇ ਆਪਣੀ ਪਤਨੀ ਨਾਲ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਪੁੱਤ ਨੇ ਪਿਤਾ ਦੇ ਅੰਤਿਮ ਰਸਮਾਂ ਵਿੱਚ ਹੋਣ ਵਾਲੇ ਖਰਚੇ ਤੋਂ ਬਚਣ ਲਈ ਲਾਸ਼ ਨੂੰ ਘਰ ਦੇ ਦਰਵਾਜ਼ੇ 'ਤੇ ਰੱਖ ਕੇ ਆਪਣੀ ਪਤਨੀ ਨਾਲ ਫਰਾਰ ਹੋ ਗਿਆ। ਲਾਸ਼ ਕਾਫੀ ਸਮੇਤ ਤੱਕ ਦਰਵਾਜ਼ੇ 'ਚ ਪਈ ਰਹੀ ਤੇ ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦੇ ਕੇ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ । ਜਾਣਕਾਰੀ ਅਨੁਸਾਰ ਰਾਜਕੁਮਾਰ ਕਾਫੀ ਸਮੇ ਪਹਿਲਾਂ ਪਟਨਾ ਦੇ ਦੀਘਾ 'ਚ ਨੀਰਜ ਕੁਮਾਰ ਦੇ ਘਰ ਕੰਮ ਕਰਦਾ ਸੀ। ਰਾਜਕੁਮਾਰ ਦਾ ਆਪਣੇ ਪਿੰਡ ਆਉਣਾ- ਜਾਣਾ ਬਹੁਤ ਘੱਟ ਸੀ। ਬੀਤੀ ਦਿਨੀਂ ਜਦੋ ਰਾਜਕੁਮਾਰ ਦੀ ਸਿਹਤ ਖ਼ਰਾਬ ਹੋਈ ਤਾਂ ਪੁੱਤ ਤੇ ਨੂੰਹ ਨੇ ਕਿਸੇ ਵੀ ਡਾਕਟਰ ਨੂੰ ਦੇਖਣਾ ਜ਼ਰੂਰੀ ਨਹੀ ਸਮਝਇਆ ਤੇ ਰਾਜਕੁਮਾਰ ਸਿੰਘ ਤੜਫ -ਤੜਫ ਕੇ ਮਰ ਗਿਆ ।