Shikara Trailer Out: ਰਿਲੀਜ਼ ਹੋਇਆ ਕਸ਼ਮੀਰੀ ਪੰਡਿਤਾਂ ਦਾ ਦਰਦ ਦਿਖਾਉਣ ਵਾਲੀ ਫ਼ਿਲਮ ਦਾ ਟ੍ਰੇਲਰ, ਦੇਖੋ

by

ਮੀਡੀਆ ਡੈਸਕ: ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ਦੀ ਫ਼ਿਲਮ 'ਸ਼ਿਕਾਰਾ ਦ ਅਨਟੋਲਡ ਸਟੋਰੀ ਆਫ਼ ਕਸ਼ਮੀਰੀ ਪੰਡਿਤ' ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਤੇ ਹੁਣ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ 'ਚ ਕਸ਼ਮੀਰੀ ਪੰਡਿਤਾਂ ਦੀ ਕਹਾਣੀ ਦਿਖਾਈ ਗਈ ਹੈ ਕਿ ਉਸ ਸਮੇਂ ਉਨ੍ਹਾਂ ਨੇ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ ਤੇ ਉਨ੍ਹਾਂ 'ਤੇ ਕਿੰਨਾ ਜ਼ਿਆਦਾ ਅਤਿਆਚਾਰ ਹੋਇਆ ਹੈ। ਫ਼ਿਲਮ ਕਸ਼ਮੀਰੀ ਪੰਡਿਤਾਂ ਦਾ ਦਰਦ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਟ੍ਰੇਲਰ ਫ਼ਿਲਮ ਦੇਖਣ ਨੂੰ ਮਜਬੂਰ ਕਰਦੀ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਵਿਧੂ ਵਿਨੋਦ ਚੋਪੜਾ ਇਸ ਫ਼ਿਲਮ ਨੂੰ ਪ੍ਰੋਡਿਊਸ ਕਰਨ ਦੇ ਨਾਲ ਫ਼ਿਲਮ ਦਾ ਨਿਰਦੇਸ਼ਨ ਵੀ ਕਰ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਤੋਂ ਅਹਿਮ ਭੂਮਿਕਾਵਾਂ 'ਚ ਨਜ਼ਰ ਆ ਰਹੇ ਇਕ ਮੁੰਡਾ ਤੇ ਇਕ ਕੁੜੀ ਦਾ ਡੈਬਿਊ ਕਰ ਰਹੇ ਹਨ। ਇਸ 'ਚ ਮੁੰਡੇ ਦਾ ਨਾਮ ਆਦਿਲ ਖ਼ਾਨ ਹੈ ਜੋ ਸ਼ਿਵਕੁਮਾਰ ਘਰ ਦਾ ਕਿਰਦਾਰ ਨਿਭਾਅ ਰਹੇ ਹਨ। ਕੁੜੀ ਦਾ ਨਾਮ ਸਾਦਿਆ ਹੈ ਜੋ ਸ਼ਾਂਤੀ ਘਰ ਦੀ ਭੂਮਿਕਾ 'ਚ ਨਜ਼ਰ ਆਵੇਗੀ।

ਫ਼ਿਲਮ 7 ਫਰਵਰੀ ਨੂੰ ਰਿਲੀਜ਼ ਹੋਣੀ ਹੈ ਤੇ ਘਟਨਾਵਾਂ 'ਤੇ ਅਧਾਰਿਤ ਇਸ ਫ਼ਿਲਮ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ 'ਚ ਕਸ਼ਮੀਰੀ ਪੰਡਿਤਾਂ ਦੀ ਕਹਾਣੀ ਦਿਖਾਉਣ ਦੇ ਨਾਲ ਉਸ ਸਮੇਂ ਜੋ ਕਸ਼ਮੀਰ 'ਚ ਹਾਲਾਤ ਸੀ, ਉਸ ਨੂੰ ਵੀ ਦਿਖਾਇਆ ਗਿਆ ਹੈ। ਨਾਲ ਹੀ ਕਸ਼ਮੀਰ 'ਚ ਹੋਈ ਇਸ ਘਟਨਾ 'ਤੇ ਪਾਕਿਸਤਾਨ ਨੇ ਰਿਐਕਸ਼ਨ ਨੂੰ ਵੀ ਫ਼ਿਲਮ ਵਧੀਆ ਦਿਖਾਇਆ ਹੈ।

Watch Now:


ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।