ਗੁਰਦਸਪੂਰ (ਨੇਹਾ)- ਪਿੰਡ ਅਲੀਸੇਖ ਬਲਾਕ ਗੁਰਦਾਸਪੁਰ ਦੇ ਵਾਸੀ ਸ਼ਿੰਦਾ ਮਸੀਹ ਪੁੱਤਰ ਰਹਿਮਤ ਮਸੀਹ ਦਾ ਪਿਛਲੇ ਦਿਨੀਂ ਕੋਈ ਪਿੰਡ ਦੇ ਹੀ ਜੱਟ ਸਿੱਖ ਪਰਿਵਾਰ ਨਾਲ ਕੋਈ ਵਿਵਾਦ ਚਲ ਰਿਹਾ ਸੀ। ਜਿਸ ਦੇ ਚਲਦਿਆਂ ਸ਼ਿੰਦਾ ਮਸੀਹ ਨੇ ਜੱਟ ਸਿੱਖ ਪਰਿਵਾਰ ਤੋਂ ਦੁਖੀ ਹੋ ਕੇ ਜ਼ਹਿਰੀਲੀ ਚੀਜ ਖਾ ਕੇ ਆਤਮਹੱਤਿਆ ਕਰ ਲਈ ਅਤੇ ਹਸਪਤਾਲ 'ਚ ਇਲਾਜ ਦੇ ਦੌਰਾਨ ਜੱਟ ਸਿੱਖ ਪਰਿਵਾਰ ਵਿਰੁੱਧ ਪੁਲਸ ਨੂੰ ਬਿਆਨ ਦੇ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਬਿਆਨ ਦੇਣ ਦੇ ਬਾਵਜੂਦ ਵੀ ਪੁਲੀਸ FIR ਦਰਜ ਨਹੀਂ ਸੀ ਕਰ ਰਹੀ। ਇਨ੍ਹਾਂ ਹੀ ਨਹੀਂ ਬੀਤੇ ਦਿਨ ਪੀੜਤ ਸ਼ਿੰਦਾ ਮਸੀਹ ਦੀ ਮੌਤ ਹੋਣ ਦੇ ਬਾਅਦ ਵੀ ਪੁਲਿਸ ਹਰਕਤ ਵਿਚ ਨਹੀਂ ਆਈ। ਜਿਸ ਉਪਰੰਤ ਪੀੜਤ ਪਰਿਵਾਰ ਨੇ ਉਕਤ ਮਾਮਲਾ ਗਲੋਬਲ ਕ੍ਰਿਸਚਿਅਨ ਐਕਸ਼ਨ ਕਮੇਟੀ ਦੇ ਜਿਲ੍ਹਾ ਪ੍ਰਧਾਨ ਪਾਸਟਰ ਸਟੀਫਨ ਅਤੇ ਪੰਜਾਬ ਸੈਕਟਰੀ ਸੋਨੂੰ ਭੰਡਾਲ ਦੇ ਧਿਆਨ ਵਿੱਚ ਲਿਆਂਦਾ। ਜਿਸ ਉਪਰੰਤ ਜਿਲ੍ਹਾ ਪ੍ਰਧਾਨ ਅਤੇ ਪੰਜਾਬ ਸੈਕਟਰੀ ਵੱਲੋਂ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਜੀ ਨੂੰ ਪੁਲਿਸ ਦੀ ਢਿੱਲੀ ਕਾਰਵਾਹੀ ਬਾਰੇ ਜਾਣਕਾਰੀ ਦਿੱਤੀ ਗਈ। ਜਿਸ ਤੇ ਐਕਸ਼ਨ ਲੈਂਦਿਆ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਵੱਲੋਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਸਦਰ ਥਾਣਾ ਗੁਰਦਾਸਪੁਰ ਵਿਖੇ FIR ਦਰਜ ਕਰਵਾ ਕੇ ਦੋਸ਼ੀਆਂ ਨੂੰ ਕਾਬੂ ਕਰ ਸ਼ਲਾਖਾ ਪਿੱਛੇ ਕਰਨ ਦਾ ਹੁਕਮ ਦਿੱਤਾ ਗਿਆ।
ਓਥੇ ਹੀ ਪੀੜਤ ਪਰਿਵਾਰ ਨੇ ਇਸ ਸਾਰੀ ਮਦਦ ਲਈ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਦਾ ਅਤੇ ਗਲੋਬਲ ਕ੍ਰਿਸਚਿਅਨ ਐਕਸ਼ਨ ਕਮੇਟੀ ਦਾ ਧੰਨਵਾਦ ਕੀਤਾ।



