ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਘਿਰੀ ਵਿਵਾਦਾਂ ‘ਚ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਵਾਦਾਂ 'ਚ ਘਿਰਦੀ ਹੋਈ ਨਜ਼ਰ ਆ ਰਹੀ ਹੈ। ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਅਸੀਂ ਹਰ ਇਕ ਧਰਮ ਦਾ ਸਤਿਕਾਰ ਕਰਦੇ ਹਾਂ 'ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਰਾਮ ਨਾਮ ਦਾ ਉਚਾਰਣ ਬਹੁਤ ਵਾਰ ਹੋਇਆ ਹੈ ਪਰ ਫਿਰ ਵੀ ਰਾਮ ਨਾਮ ਦੀਆਂ ਇੱਟਾਂ ਦਰਬਾਰ ਸਾਹਿਬ ਦੇ ਗਲਿਆਰੇ ਨਜ਼ਦੀਕ ਸੀਵਰੇਜ ਵਾਲੀਆਂ ਨਾਲੀਆਂ ਵਿਚ ਕਿਉਂ ਲਗਾਈਆਂ ਗਈਆਂ?

ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਰਾਮ ਨਾਮ ਦੀਆਂ ਇੱਟਾਂ ਲੱਗ ਰਹੀਆਂ ਹਨ ਤਾਂ ਉਨ੍ਹਾਂ ਨੇ ਉਸੇ ਵੇਲੇ ਹੀ ਰਾਮ ਨਾਮ ਦੀਆਂ ਇੱਟਾਂ ਵਾਪਸ ਭੇਜ ਦਿੱਤੀਆਂ ਅਤੇ ਉਥੇ ਕੋਈ ਵੀ ਇੱਟ ਰਾਮ ਨਾਮ ਦੀ ਨਹੀਂ ਲੱਗੀ।