ਸ਼ਿਵ ਸੈਨਾ ਆਗੂ ਵੱਲੋਂ ਚਲਾਇਆ ਜਾ ਰਿਹਾ ਸੀ ਦੇਹ ਵਪਾਰ ਦਾ ਅੱਡਾ, ਗਲਤ ਕਮ ਕਰਦੇ ਫੜਿਆ ਜੋੜਾ

by vikramsehajpal

ਗੁਰਦਾਸਪੁਰ (ਐਨ.ਆਰ.ਆਈ. ਮੀਡਿਆ) : ਦੀਨਾਨਗਰ ਪੁਲਿਸ ਨੇ ਅੱਜ ਦੁਪਹਿਰ ਵੇਲੇ ਦੀਨਾਨਗਰ ਬੱਸ ਸਟੈਂਡ ਦੇ ਅੰਦਰ ਇੱਕ ਸ਼ਿਵ ਸੈਨਾ ਆਗੂ ਵੱਲੋਂ ਢਾਬੇ ਦੀ ਆੜ ਹੇਠ ਚਲਾਏ ਜਾ ਰਹੇ ਦੇਹ ਵਪਾਰ ਦੇ ਅੱਡੇ ਤੇ ਛਾਪੇਮਾਰੀ ਕਰਦਿਆਂ ਢਾਬੇ ਅੰਦਰੋਂ ਇੱਕ ਜੋੜੇ ਨੂੰ ਇਤਰਾਜ਼ਯੋਗ ਹਾਲਤ ਵਿੱਚ ਕਾਬੂ ਕਰਨ ਮਗਰੋਂ ਸ਼ਿਵ ਸੈਨਾ ਆਗੂ ਅਜੇ ਕੁਮਾਰ, ਜੋ ਕਿ ਸ਼ਿਵ ਸੈਨਾ ਪੰਜਾਬ ਦਾ ਸੂਬਾ ਮੀਤ ਪ੍ਰਧਾਨ ਹੈ, ਸਣੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਓਥੇ ਹੀ ਢਾਬੇ ਵਿੱਚ ਕੁੜੀਆਂ ਸਪਲਾਈ ਕਰਨ ਵਾਲੀ ਮਹਿਲਾ ਮੌਕੇ 'ਤੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਦੀਨਾਨਗਰ ਦੇ ਡੀਐਸਪੀ ਨੂੰ ਇਤਲਾਹ ਮਿਲੀ ਸੀ ਕਿ ਦੀਨਾਨਗਰ ਦੇ ਬੱਸ ਅੱਡੇ ਦੇ ਕੋਲ ਛਿੰਦਾ ਦਾ ਢਾਬੇ ਵਿੱਚ ਦੇਹ ਵਪਾਰ ਦਾ ਧੰਦਾ ਚੱਲਦਾ ਹੈ।

ਪੁਲਿਸ ਨੇ ਮਿਲੀ ਇਤਲਾਹ ਦੇ ਆਧਾਰ 'ਤੇ ਛਾਪੇਮਾਰੀ ਕੀਤੀ ਤੇ ਮੋਕੇ ਤੋਂ 1 ਮੁੰਡੇ ਅਤੇ ਕੁੜੀ ਨੂੰ ਇਤਰਾਜਯੋਗ ਹਾਲਾਤ ਵਿੱਚ ਗ੍ਰਿਫ਼ਤਾਰ ਕੀਤਾ ਹੈ।ਉਨ੍ਹਾਂ ਦੱਸਿਆ ਕਿ ਮੌਕੇ ਉੱਤੇ ਹੋਟਲ ਮਾਲਕ ਨੂੰ ਵੀ ਗ੍ਰਿਫ਼ਤਾਰ ਕਾਬੂ ਕਰ ਲਿਆ ਹੈ। ਪੁਲਿਸ ਨੇ ਕਿਹਾ ਕਿ ਢਾਬੇ ਵਿੱਚ ਕੁੜੀਆਂ ਸਪਲਾਈ ਕਰਣ ਵਾਲੀ ਮਹਿਲਾ ਮੌਕੇ 'ਤੇ ਫ਼ਰਾਰ ਹੋ ਗਈ। ਫਿਲਹਾਲ ਪੁਲਿਸ ਨੇ 4 ਲੋਕਾਂ ਉੱਤੇ ਮਾਮਲਾ ਦਰਜ਼ ਕਰਦੇ ਹੋਏ ਅੱਗੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਮਹਿਲਾ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।