ਨਾਬਾਲਗ ਕੁੜੀ ਨਾਲ ਜਬਰ-ਜ਼ਨਾਹ ਕਰਨ ਵਾਲਾ SHO ਗ੍ਰਿਫਤਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਲਲਿਤਪੁਰ ’ਚ ਪੁਲਿਸ ਨੇ ਅਜਿਹਾ ਘਿਨੌਣਾ ਕਾਂਡ ਕੀਤਾ ਹੈ, ਜਿਸ ਨਾਲ ਇਕ ਵਾਰ ਫਿਰ ਤੋਂ ਯੂ. ਪੀ. ਪੁਲਿਸ ਸ਼ਰਮਸਾਰ ਹੋ ਗਈ ਹੈ। ਥਾਣੇ ’ਚ ਆਪਣੇ ਨਾਲ ਹੋਏ ਗੈਂਗਰੇਪ ਦੀ ਸ਼ਿਕਾਇਤ ਦਰਜ ਕਰਵਾਉਣ ਗਈ ਨਾਬਾਲਗ 13 ਸਾਲਾ ਕੁੜੀ ਨਾਲ ਹੀ ਥਾਣੇਦਾਰ ਵਲੋਂ ਜਬਰ-ਜ਼ਨਾਹ ਕੀਤਾ ਗਿਆ।

ਪ੍ਰਯਾਗਰਾਜ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਪ੍ਰੇਮ ਪ੍ਰਕਾਸ਼ ਨੇ ਦੱਸਿਆ ਕਿ ਪਾਲੀ ਦੇ ਥਾਣੇਦਾਰ ਤਿਲਕਧਾਰੀ ਸਰੋਜ ਨੂੰ ਪ੍ਰਯਾਗਰਾਜ ’ਚ ਇਲਾਹਾਬਾਦ ਹਾਈ ਕੋਰਟ ਦੇ ਨੇੜੇ ਗ੍ਰਿਫਤਾਰ ਕੀਤਾ ਗਿਆ। ਜਬਰ-ਜ਼ਨਾਹ ਦਾ ਦੋਸ਼ ਲੱਗਣ ਮਗਰੋਂ ਥਾਣੇਦਾਰ ਫਰਾਰ ਸੀ। ਪੁਲਿਸ ਨੇ ਥਾਣੇਦਾਰ 'ਤੇ ਪੀੜਤ ਕੁੜੀ ਦੀ ਮਾਸੀ ਸਮੇਤ 6 ਲੋਕਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਸਾਰੇ ਦੋਸ਼ੀਆਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।

ਕੁੜੀ ਦੀ ਮਾਂ ਦਾ ਦੋਸ਼ ਹੈ ਕਿ 4 ਲੋਕ ਉਸ ਦੀ ਧੀ ਨੂੰ ਵਰਗਲਾ ਕੇ ਭੋਪਾਲ ਲੈ ਗਏ ਸਨ, ਜਿੱਥੇ ਉਨ੍ਹਾਂ ਨੇ ਉਸ ਨੂੰ ਤਿੰਨ ਦਿਨਾਂ ਤੱਕ ਹਵਸ ਦਾ ਸ਼ਿਕਾਰ ਬਣਾਇਆ ਸੀ। ਇਸ ਤੋਂ ਬਾਅਦ ਉਹ ਉਸ ਨੂੰ ਪਾਲੀ ਥਾਣੇ ਦੇ ਬਾਹਰ ਛੱਡ ਕੇ ਦੌੜ ਗਏ। ਮਾਂ ਨੇ ਕਿਹਾ ਕਿ ਕੁੜੀ ਜਦੋਂ ਸ਼ਿਕਾਇਤ ਦਰਜ ਕਰਾਉਣ ਥਾਣੇ ਗਈ ਤਾਂ ਥਾਣੇਦਾਰ ਵਲੋਂ ਥਾਣਾ ਕੰਪਲੈਕਸ ਦੇ ਹੀ ਇਕ ਕਮਰੇ ’ਚ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ।

More News

NRI Post
..
NRI Post
..
NRI Post
..