SHO ਨਰਿੰਦਰ ਸਿੰਘ 10 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਪੰਜਾਬ ਪੁਲਿਸ ਦੀ ਸਪੈਸ਼ਲ ਟਾਸ੍ਕ ਫੋਰਸ (ਐਸਟੀਐਫ) ਨੇ ਅੰਮ੍ਰਿਤਸਰ ਵਿੱਚ ਨਸ਼ਾ ਤਸਕਰਾਂ ਕੋਲੋਂ 10 ਲੱਖ ਰਿਸ਼ਵਤ ਲੈਣ ਵਾਲੇ ਅਡੀਸ਼ਨਲ ਐੱਸਐੱਚਓ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਥਾਣਾ ਲੋਪੋਕੇ ਦੇ ਅਡੀਸ਼ਨਲ ਐੱਸਐੱਚਓ ਨਰਿੰਦਰ ਸਿੰਘ ਨੂੰ ਨਸ਼ਾ ਤਸਕਰ ਤੋਂ 10 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਅਨੁਸਾਰ ਕਰੀਬ ਤਿੰਨ ਮਹੀਨੇ ਪਹਿਲਾ ਪੁਲਿਸ ਨੇ ਇਕ ਵੱਡੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਕੋਲੋਂ ਐੱਸਐੱਚਓ ਨਰਿੰਦਰ ਸਿੰਘ ਨੇ ਛੱਡਣ ਦੇ 10 ਲੱਖ ਰੁਪਏ ਮੰਗੇ ਸੀ। ਇਹ ਖੁਲਾਸਾ ਉਦੋਂ ਹੋਇਆ ਜਦੋ ਐਸ ਟੀ ਐਫ ਨਸ਼ਾ ਤਸਕਰ ਗ੍ਰਿਫਤਾਰ ਕਰਨ ਲਈ, ਉਸ ਦੇ ਘਰ ਗਈ ਤੇ ਉਸ ਦੀ ਪਤਨੀ ਨੇ ਐਸਟੀਐਫ ਨੂੰ ਕਿਹਾ ਕਿ ਪ੍ਰੋਟੈਕਸ਼ਨ ਮਨੀ ਲੈਣ ਦੇ ਬਾਵਜੂਦ ਹੁਣ ਕਿ ਕਰਨ ਆਏ ਹੋ।

ਦੱਸ ਦਈਏ ਕਿ ਲੁਧਿਆਣਾ ਬਲਾਸਟ ਤੋਂ ਬਾਅਦ ਜਾਂਚ ਵਿੱਚ ਜੁਟੀ ਐਸਟੀਐਫ ਦੇ ਹੱਥ ਕੁਝ ਅਜਿਹੇ ਸੁਰਾਗ ਲਗੇ ਹਨ, ਜਿਸ 'ਤੇ ਜਾਚ ਦੌਰਾਨ ਐਸ ਆਈ ਏਜੰਟ ਦੇ ਤੋਰ ਤੇ ਕੰਮ ਕਰਨ ਪ੍ਰਮੁੱਖ ਸਿੰਘ ਤੇ ਉਸ ਦੇ ਸਾਥੀ ਦਿਲਬਾਗ ਨੂੰ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਮੁੱਖੀ ਨੇ ਮੰਨਿਆ ਕਿ ਉਸ ਨੇ ਅਡੀਸ਼ਨਲ ਐੱਸਐੱਚਓ ਨਰਿੰਦਰ ਸਿੰਘ ਨੂੰ 10 ਲੱਖ ਦੀ ਪ੍ਰੋਡਕਸ਼ਨ ਮਨੀ ਦੇ ਤੋਰ ਦਿੱਤੇ ਸੀ ਤਾਂ ਜੋ ਪੁਲਿਸ ਉਸ ਨੂੰ ਤੰਗ ਨਾ ਕਰੇ ਇਸ ਖ਼ੁਲਾਸੇ ਤੋਂ ਬਾਅਦ ਐਸਟੀਐਫ ਨੇ ਨਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਿਕਰਯੋਗ ਹੈ ਕਿ ਪਾਕਿਸਤਾਨ ਤੋਂ ਆਉਣ ਵਾਲਾ ਨਸ਼ਾ ਤੇ ਹਥਿਆਰ ਪੰਜਾਬ ਵਿੱਚ ਸਪਲਾਈ ਕਰਨ ਵਾਲੇ ਪ੍ਰਮੁੱਖ ਸਿੰਘ ਤੇ ਦਿਲਬਾਗ ਸਿੰਘ ਨੂੰ ਬਚਾਉਣ ਲਈ ਅਡੀਸ਼ਨਲ ਐੱਸਐੱਚਓ ਨਰਿੰਦਰ ਸਿੰਘ ਪੈਸੇ ਲੈ ਰਿਹਾ ਸੀਪ੍ਰਮੁੱਖ ਸਿੰਘ ਤੇ ਦਿਲਬਾਗ ਸਿੰਘ ਉਹ ਹੀ ਹਨ ਜਿਨ੍ਹਾਂ ਨੇ ਪਾਕਿਸਤਾਨ ਤੋਂ ਆਈ. ਡੀ ਦੀ ਮੰਗਵਾਈ ਸੀ ਤੇ ਉਸ ਦਾ ਇਸਤੇਮਾਲ ਬਲਾਸਟ ਵਿੱਚ ਕੀਤਾ ਸੀ।