ਨਵੀਂ ਦਿੱਲੀ (ਪਾਇਲ): ਭਾਰਤ ਅਤੇ ਰੂਸ ਵਿਚਾਲੇ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਜੰਗ ਚੱਲ ਰਹੀ ਹੈ। ਇਸ ਦੌਰਾਨ ਇਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਇਸ ਜੰਗ ਵਿੱਚ ਯੂਕਰੇਨ ਦੇ ਖਿਲਾਫ ਰੂਸੀ ਫੌਜ ਲਈ ਲੜ ਰਹੇ ਇੱਕ ਭਾਰਤੀ ਨਾਗਰਿਕ ਨੂੰ ਯੂਕਰੇਨ ਦੀ ਫੌਜ ਨੇ ਕਾਬੂ ਕਰ ਲਿਆ ਹੈ।
ਇਸ ਭਾਰਤੀ ਨਾਗਰਿਕ ਦਾ ਨਾਂ ਮੁਹੰਮਦ ਹੁਸੈਨ ਹੈ ਅਤੇ ਉਸ ਦੀ ਉਮਰ 22 ਸਾਲ ਹੈ। ਯੂਕਰੇਨ ਦੇ ਫੌਜੀ ਅਧਿਕਾਰੀਆਂ ਨੇ ਇਸ ਸਬੰਧ ਵਿਚ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੁਜਰਾਤ ਦੇ ਮੋਰਬੀ ਦੇ ਵਸਨੀਕ ਮਜੋਤੀ ਸਾਹਿਲ ਮੁਹੰਮਦ ਹੁਸੈਨ ਨੇ ਜੰਗ ਦੇ ਮੈਦਾਨ ਵਿੱਚ ਸਿਰਫ਼ ਤਿੰਨ ਦਿਨ ਬਿਤਾਉਣ ਤੋਂ ਬਾਅਦ ਯੂਕਰੇਨੀ ਦੀ ਫੌਜ ਅੱਗੇ ਆਤਮ ਸਮਰਪਣ ਕਰ ਦਿੱਤਾ।
ਇਸ ਦੌਰਾਨ ਖ਼ਬਰ ਹੈ ਕਿ ਕੀਵ ਵਿੱਚ ਭਾਰਤੀ ਮਿਸ਼ਨ ਇਨ੍ਹਾਂ ਰਿਪੋਰਟਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਰਿਹਾ ਹੈ। ਹਾਲਾਂਕਿ ਹੁਣ ਤੱਕ ਇਸ ਮਾਮਲੇ 'ਚ ਯੂਕਰੇਨ ਤੋਂ ਕੋਈ ਰਸਮੀ ਜਾਣਕਾਰੀ ਨਹੀਂ ਮਿਲੀ ਹੈ।
ਯੂਕਰੇਨੀ ਫੌਜ ਦਾ ਦੋਸ਼ ਹੈ ਕਿ ਹੁਸੈਨ ਸ਼ੁਰੂ ਵਿੱਚ ਪੜ੍ਹਾਈ ਲਈ ਰੂਸ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਉਸਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਉਸ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ। ਯੂਕਰੇਨੀ ਬ੍ਰਿਗੇਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਜੇਲ੍ਹ ਤੋਂ ਬਚਣ ਲਈ ਯੁੱਧ ਵਿੱਚ ਸ਼ਾਮਲ ਹੋਇਆ ਸੀ।
ਜ਼ਿਕਰਯੋਗ ਹੈ ਕਿ ਇਕ ਭਾਰਤੀ ਨਾਗਰਿਕ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਯੂਕਰੇਨੀ ਬ੍ਰਿਗੇਡ ਦੁਆਰਾ ਸ਼ੇਅਰ ਕੀਤੀ ਗਈ ਇੱਕ ਪੋਸਟ ਵਿੱਚ, ਹੁਸੈਨ ਨੂੰ ਰੂਸੀ ਬੋਲਦੇ ਦੇਖਿਆ ਜਾ ਸਕਦਾ ਹੈ। ਹੁਸੈਨ ਨੇ ਮੰਨਿਆ ਕਿ ਉਹ ਜੇਲ੍ਹ ਦੀ ਸਜ਼ਾ ਤੋਂ ਬਚਣ ਲਈ ਰੂਸੀ ਫ਼ੌਜ ਵਿਚ ਭਰਤੀ ਹੋਇਆ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਹੁਸੈਨ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, ਮੈਂ ਜੇਲ ਤੋਂ ਬਚਣਾ ਚਾਹੁੰਦਾ ਸੀ, ਇਸ ਲਈ ਮੈਂ ਸਪੈਸ਼ਲ ਮਿਲਟਰੀ ਆਪਰੇਸ਼ਨ ਲਈ ਇਕਰਾਰਨਾਮੇ 'ਤੇ ਦਸਤਖਤ ਕੀਤੇ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੀ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਸੀ ਕਿ ਭਾਰਤ ਨੇ ਮਾਸਕੋ 'ਤੇ ਰੂਸੀ ਫੌਜ 'ਚ ਸੇਵਾ ਨਿਭਾਅ ਰਹੇ 27 ਭਾਰਤੀਆਂ ਨੂੰ ਰਿਹਾਅ ਕਰਨ ਅਤੇ ਉਨ੍ਹਾਂ ਨੂੰ ਘਰ ਵਾਪਸ ਲਿਆਉਣ ਲਈ ਦਬਾਅ ਬਣਾਇਆ ਸੀ। ਸਰਕਾਰੀ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸਾਲ 2022 'ਚ ਸ਼ੁਰੂ ਹੋਈ ਇਸ ਜੰਗ ਤੋਂ ਬਾਅਦ ਰੂਸੀ ਫੌਜ 'ਚ 150 ਤੋਂ ਜ਼ਿਆਦਾ ਭਾਰਤੀ ਸ਼ਾਮਲ ਹੋ ਚੁੱਕੇ ਹਨ।



