ਸੀਏਟਲ , 23 ਜਨਵਰੀ ( NRI MEDIA )
ਅਮਰੀਕਾ ਦੇ ਸੀਏਟਲ ਵਿੱਚ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ , ਇਹ ਘਟਨਾ ਪਾਈਕ ਪਲੇਸ ਮਾਰਕੀਟ ਦੀ ਹੈ , ਬੁੱਧਵਾਰ ਸ਼ਾਮ 5 ਵਜੇ ਦੇ ਕਰੀਬ ਇੱਕ ਬੰਦੂਕਧਾਰੀ ਨੇ ਭੀੜ ਉੱਤੇ ਗੋਲੀਆਂ ਚਲਾ ਦਿੱਤੀਆਂ , ਇਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 7 ਹੋਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ , ਸਥਾਨਕ ਮੀਡੀਆ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ।
ਪੁਲਿਸ ਬੁੱਧਵਾਰ ਸ਼ਾਮ 5 ਵਜੇ ਦੇ ਕਰੀਬ ਭੀੜ 'ਤੇ ਫਾਇਰ ਕਰਨ ਦੇ ਮਾਮਲੇ ਵਿੱਚ ਇੱਕ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਹੈ , ਪੁਲਿਸ ਨੇ ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ , ਪੁਲਿਸ ਨੇ ਲੋਕਾਂ ਨੂੰ ਖੇਤਰ ਤੋਂ ਬਾਹਰ ਰਹਿਣ ਅਤੇ ਸ਼ੱਕੀ ਦੀ ਭਾਲ ਵਿਚ ਸਬਵੇਅ ਸਟੇਸ਼ਨ ਬੰਦ ਕਰਨ ਦੇ ਆਦੇਸ਼ ਦਿੱਤੇ , ਸੀਏਟਲ ਟੈਲੀਵੀਜ਼ਨ ਸਟੇਸ਼ਨ ਕੋਮੋ-ਟੀਵੀ ਨੂੰ ਚਸ਼ਮਦੀਦਾਂ ਨੇ ਦੱਸਿਆ ਕਿ ਦੋ ਲੋਕ ਬਹਿਸ ਕਰ ਰਹੇ ਸਨ, ਨਿਉਜ਼ ਏਜੰਸੀ ਰਾਏਟਰਜ਼ ਦੇ ਅਨੁਸਾਰ ਅਚਾਨਕ ਉਨ੍ਹਾਂ ਨੇ ਬੰਦੂਕਾਂ ਕੱਢੀਆਂ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ , ਸੜਕ 'ਤੇ ਹਫੜਾ-ਦਫੜੀ ਮਚ ਗਈ ਅਤੇ ਉਥੇ ਲੋਕ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ।
ਦੋਵੇਂ ਗੰਨਮੈਨ ਗਾਇਬ ਹੋ ਗਏ
ਕੋਮੋ-ਟੀਵੀ ਦੇ ਅਨੁਸਾਰ, ਇਸ ਸਮੇਂ ਦੌਰਾਨ ਗੋਲੀ ਮਾਰਨ ਵਾਲੇ ਇਕੱਠੇ ਸਨ ਪਰ ਵਾਰਦਾਤ ਤੋਂ ਬਾਅਦ ਦੋਵੇਂ ਗੰਨਮੈਨ ਗਾਇਬ ਹੋ ਗਏ , ਨੇੜਲੇ ਦਫਤਰ ਵਿੱਚ ਕੰਮ ਕਰਦੇ ਬਿੱਲ ਨੇ ਕਿਹਾ ਕਿ ਉਸਨੇ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਅਤੇ ਲੋਕਾਂ ਨੂੰ ਡਰ ਵਿੱਚ ਭੱਜਦੇ ਵੇਖਿਆ , ਉਸਨੇ ਕਿਹਾ, "ਇਹ ਘਟਨਾ ਬਹੁਤ ਡਰਾਉਣੀ ਸੀ, ਮੈਂ ਅੱਜ ਤੱਕ ਅਜਿਹਾ ਕੋਈ ਦ੍ਰਿਸ਼ ਨਹੀਂ ਵੇਖਿਆ।



