ਆਸਟਰੀਆ ਦੀ ਰਾਜਧਾਨੀ ਵਿਆਨਾ ਵਿੱਚ ਹੋਈ ਫਾਇਰਿੰਗ

by simranofficial

ਆਸਟਰੀਆ(ਐਨ .ਆਰ .ਆਈ ):ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ 6 ਥਾਵਾਂ ਉੱਤੇ ਗੋਲੀਬਾਰੀ ਵਿਚ ਕਈ ਲੋਕਾਂ ਮੌਤਾਂ ਹੋ ਗਈ ਹੈ ਅਤੇ ਕਈ ਲੋਕ ਗੰਭੀਰ ਜ਼ਖ਼ਮੀ ਦੱਸੇ ਗਏ ਹਨ। ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ ਸੋਮਵਾਰ ਸ਼ਾਮ ਨੂੰ ਇਹ ਅੱਤਵਾਦੀ ਹਮਲਾ ਹੋਇਆ,ਜਿਸ ਵਿੱਚ ਨਿਊਜ਼ ਏਜੰਸੀ ANI ਦੇ ਮੁਤਾਬਿਕ 7 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜ਼ਖ਼ਮੀ ਹੋ ਗਏ ਹਨ।

ਕੁਝ ਅੱਤਵਾਦੀਆਂ ਨੇ ਰਾਜਨਧਾਨੀ ਸਮੇਤ ਕਈ ਸ਼ਹਿਰਾਂ 'ਚ ਲੋਕਾਂ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ,ਇਹ ਫਾਇਰਿੰਗ ਏਨੀ ਭਿਆਨਕ ਸੀ ਕਿ ਇਸ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ ,ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਿਕ, ਆਸਟ੍ਰਿਆ ਦੇ ਗ੍ਰਹਿ ਮੰਤਰੀ ਕਾਰਲ ਨੇਹਮਰ ਨੇ ਇਸ ਦੀ ਜਾਣਕਾਰੀ ਦਿੱਤੀ ਤੇ ਇਸ ਨੂੰ 'ਅੱਤਵਾਦੀ ਹਮਲਾ' ਦੱਸਿਆ ਹੈ ਅਤੇ ਓਹਨਾ ਨੇ ਕਿਹਾ ਹੈ ਕਿ ਹਮਲਾਵਰ ਮਾਰਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਅੱਤਵਾਦੀ ਹਮਲੇ 'ਚ ਮਾਰੇ ਗਏ ਇਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਸੀ। ਫਿਲਹਾਲ ਪੁਲਿਸ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਪੜ੍ਹਤਾਲ ਕੀਤੀ ਜਾ ਰਹੀ ਹੈਇਸ ਪੂਰੇ ਮਾਮਲੇ ਨੂੰ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਲੋਂ ਵੀ ਟਵੀਟ ਕੀਤਾ ਗਿਆ ਹੈ