ਯੂਨੀਵਰਸਿਟੀ ਕੈਂਪਸ ‘ਚ ਹੋਈ ਗੋਲੀਬਾਰੀ , 3 ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਲਿਪੀਨਜ਼ 'ਚ ਮੈਟਰੋ ਮਨੀਲਾ ਤੋਂ ਇਕ ਮਾਮਲਾ ਸਾਮਣੇ ਆਇਆ ਹੈ। ਜਿੱਥੇ ਯੂਨੀਵਰਸਿਟੀ ਕੈਂਪਸ 'ਚ ਗੋਲੀਬਾਰੀ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 2 ਲੋਕ ਜਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਮੈਟਰੋ ਮਨੀਲਾ ਡਿਵੈਲਪਮੈਂਟ ਅਥਾਰਟੀ ਨੇ ਦੱਸਿਆ ਕਿ ਗੋਲੀਬਾਰੀ ਸਥਾਨਕ ਸਮੇ ਤੜਕੇ ਦੇ 3 ਵੱਜੇ ਹੋਏ ਸੀ, ਜਦੋ ਕਿਊਜਨ ਸਿਟੀ ਵਿੱਚ ਅਟੇਨਿਓ ਡੀ ਮਨੀਲਾ ਯੂਨੀਵਰਸਿਟੀ ਦੇ ਗਏ ਤੇ ਗੋਲੀਬਾਰੀ ਹੋਈ ਸੀ।

ਫਿਲਿਪੀਨਜ਼ ਸੀ ਨੈਸ਼ਨਲ ਪੁਲਿਸ ਨੇ ਕਿਹਾ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਨੇ ਕਾਰ ਖੋਹ ਜੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਮੌਕੇ ਤੇ ਉਸ ਨੂੰ ਫੜ ਲਿਆ। ਯੂਨੀਵਰਸਿਟੀ ਨੇ ਕਿਹਾ ਕਿ ਫਿਲਹਾਲ ਕੈਂਪਸ 'ਚ ਤਾਲਾਬੰਦੀ ਲਾਗੂ ਕੀਤੀ ਗਈ ਹੈ ।

ਦੱਸਿਆ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਦੇ ਚੀਫ ਅਲੈਗਜੈਂਡਰ ਗੇਸਮੂੰੜੋ ਨੇ ਲਾਵ ਸਕੂਲ ਦੇ ਗ੍ਰੈਜੂਏਸ਼ਨ ਸਮਾਰੋਹ 'ਚ ਸ਼ਾਮਿਲ ਹੋਣਾ ਸੀ, ਜਿਸ ਨੂੰ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੈ। ਦੱਸ ਦਈਏ ਗੋਲੀਬਾਰੀ ਦੀ ਘਟਨਾ ਸਮੇਂ ਚੀਫ ਅਲੈਗਜੈਂਡਰ ਰਸਤੇ 'ਚ ਹੀ ਸੀ, ਜਾਣਕਾਰੀ ਮਿਲੇ ਹੀ ਉਹ ਰਸਤੇ ਤੋਂ ਵਾਪਸ ਚਲੇ ਗਏ।