ਮੇਲੇ ਚ ਦੁਕਾਨਦਾਰ ਵੱਲੋਂ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾ

by vikramsehajpal

ਬੁਢਲਾਡਾ(ਬੰਸਲ) : ਮੇਲੇ ਚ ਦੁਕਾਨਦਾਰ ਵੱਲੋਂ ਚਾਹ ਫੜਾਉਣ ਆਈ ਆਪਣੇ ਦੋਸਤ ਦੀ 12 ਸਾਲਾਂ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਦਾ ਮਾਮਲਾ ਧਿਆਨ ਵਿੱਚ ਆਇਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਕੁਲਾਣਾ ਦੇ ਮੇਲੇ ਵਿੱਚ ਪਟਿਆਲਾ ਅਰਬਨ ਸਟੇਟ ਦਾ ਵਾਸੀ ਬਲਵਿੰਦਰ ਸਿੰਘ ਬਨੀ(38) ਪੁੱਤਰ ਤਰਨਜੀਤ ਸਿੰਘ ਦੁਕਾਨ ਫੜੀ ਲਗਾਉਣ ਆਇਆ ਹੋਇਆ ਸੀ ਕਿ ਪੀੜਤ ਲੜਕੀ ਦੇ ਪਿਤਾ ਨਾਲ ਉਸਦੀ ਪੁਰਾਣੀ ਸਾਂਝ ਹੋਣ ਕਾਰਨ ਪਰਿਵਾਰ ਵੱਲੋਂ ਲੜਕੀ ਨੂੰ ਬਲਵਿੰਦਰ ਦੀ ਦੁਕਾਨ ਤੇ ਚਾਹ ਫੜਾਉਣ ਲਈ ਭੇਜਿਆ ਗਿਆ ਤਾਂ ਉਪਰੋਕਤ ਵਿਅਕਤੀ ਨੇ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨ ਤੇ ਮੁਲਜਮ ਖਿਲਾਫ ਧਾਰਾ 354 ਪੋਕਸੋ ਐਕਟ ਅਧੀਨ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਨਾਬਾਲਗ ਲੜਕੀ ਦੀ ਡਾਕਟਰੀ ਜਾਂਚ ਵੀ ਕਰਵਾਈ ਗਈ।