ਜਲੰਧਰ ‘ਚ ਫਿਰ ਚੱਲੀਆਂ ਗੋਲੀਆਂ, ਨਾਮੀ ਬਦਮਾਸ਼ ਗ੍ਰਿਫ਼ਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੇਰ ਰਾਤ ਰਾਜਾ ਸਾਈਪੁਰੀਆਂ ਨੇ ਦਾਦਾ ਕਾਲੋਨੀ 'ਚ ਘਰੇਲੂ ਲੜਾਈ ਤੋਂ ਬਾਅਦ ਪਹਿਲਾਂ ਆਪਣੇ ਭਤੀਜੇ ਨਾਲ ਕੁੱਟਮਾਰ ਕੀਤੀ ਤੇ ਫਿਰ ਗਲੀ 'ਚੋ ਲੰਘ ਰਹੇ ਇੱਕ ਨੌਜਵਾਨ ਦੇ ਗੋਲੀ ਮਾਰ ਦਿੱਤੀ। ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ । ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪੁਲਿਸ ਨੂੰ ਮੌਕੇ ਤੋਂ ਇੱਕ ਦਰਜਨ ਤੋਂ ਜ਼ਿਆਦਾ ਗੋਲੀਆਂ ਦੇ ਖੋਲ ਮਿਲੇ ਹਨ। ਉੱਥੇ ਹੀ ਇਸ ਮਾਮਲੇ ਸਬੰਧੀ ਪੁਲਿਸ ਨੇ ਰਾਜਾ ਸਾਈਪੁਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ,ਜਦਕਿ ਉਸ ਦਾ ਪੁੱਤ ਤੇ 5 ਹੋਰ ਦੋਸ਼ੀ ਫਰਾਰ ਹਨ।

ਦੱਸਿਆ ਜਾ ਰਿਹਾ ਰਾਜਾ ਸਾਈਪੁਰੀਆਂ ਆਪਣੇ ਪੁੱਤ ਤੇ 5 ਵਿਅਕਤੀਆਂ ਨਾਲ ਆਪਣੇ ਪੁਰਾਣੇ ਘਰ ਆਇਆ ਹੋਇਆ ਸੀ । ਉਸ ਦਾ ਆਪਣੇ ਭਤੀਜੇ ਬਿੱਲੇ ਤੇ ਪਰਿਵਾਰਿਕ ਮੈਬਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਲੜਾਈ ਹੋ ਗਈ, ਜਿਸ ਤੋਂ ਬਾਅਦ ਰਾਜਾ ਸਾਈਪੁਰੀਆਂ ਨੇ ਘਰੋਂ ਬਾਹਰ ਆ ਕੇ ਹਵਾਈ ਫਾਇਰਿੰਗ ਕੀਤੀ । ਦੇਖਦੇ ਹੀ ਦੇਖਦੇ ਰਾਜਾ ਸਾਈਪੁਰੀਆਂ ਨੇ ਇਲਾਕੇ 'ਚੋ ਨਿਕਲ ਰਹੇ ਇੱਕ ਨੌਜਵਾਨ ਦੇ ਬਾਂਹ 'ਤੇ ਗੋਲੀ ਮਾਰ ਦਿੱਤੀ। ਜਿਸ ਕਾਰਨ ਨੌਜਵਾਨ ਹੈਪੀ ਗੰਭੀਰ ਜਖ਼ਮੀ ਹੋ ਗਿਆ, ਇਸ ਘਟਨਾ ਨਾਲ ਇਲਾਕੇ 'ਚ ਦਹਿਸ਼ਤ ਦਾ ਮਹਿਲ ਬਣ ਗਿਆ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।