ਕਣਕਵਾਲ ਚਹਿਲਾ ਸਹਿਕਾਰੀ ਸਭਾ ਦੀ ਕਾਰਜਕਾਰਨੀ ਪ੍ਰਧਾਨ ਸਮੇਤ ਮੁਅੱਤਲ 7 ਮੈਬਰਾਂ ਨੂੰ ਕਾਰਨ ਦੱਸੋੋ ਨੋਟਿਸ ਜਾਰੀ: ਸਹਾਇਕ ਰਜਿਸਟਰਾਰ

by vikramsehajpal

ਬੁਢਲਾਡਾ (ਕਰਨ)- ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਦੇ ਅਧਿਕਾਰਾਂ ਦੀ ਵਰਤੋ ਕਰਦਿਆਂ ਸਹਾਇਕ ਰਜਿਸਟਰਾਰ ਬੁਢਲਾਡਾ ਸੰਜੀਵ ਕੁੰਦਰਾ ਨੇ ਕਣਕਵਾਲ ਚਹਿਲਾਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੀਆਂ ਜਾਂਦੀਆ ਗੰਭੀਰ ਉਨਤਾਈਆ ਅਤੇ ਮਨਮਰਜੀ ਨਾਲ ਮਤੇ ਪਾਸ ਕਰਨ ਸੰਬੰਧੀ ਪ੍ਰਧਾਨ ਸਮੇਤ ਪ੍ਰਬੰਧਕ ਕਮੇਟੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਸੋਸਾਇਟੀ ਐਕਟ 1961 ਦੇ ਰੂਲ 27 ਦੇ ਤਹਿਤ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਨਵੇ ਹੁਕਮਾਂ ਵਿੱਚ ਕੰਮ ਚਲਾਉਣ ਲਈ ਅਮਨਦੀਪ ਸਿੰਘ ਨਿਰੀਖਕ ਸਹਿਕਾਰੀ ਸਭਾ ਨੂੰ ਪ੍ਰਸ਼ਾਸ਼ਕ ਨਿਯੁਕਤ ਕਰ ਦਿੱਤਾ ਗਿਆ ਹੈ।

ਮੁਅੱਤਲ ਵਿੱਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਸਮੇਤ 4 ਕਮੇਟੀ ਮੈਂਬਰਾਂ ਦੇ ਨਾਮ ਸ਼ਾਮਿਲ ਹਨ। ਸਹਾਇਕ ਰਜਿਸਟਰਾਰ ਨੇ ਆਪਣੇ ਤਿੰਨ ਪੇਜਾਂ ਦੇ ਹੁਕਮ ਵਿੱਚ ਸਭਾ ਦੇ ਮੁਅੱਤਲ ਕੀਤੇ ਗਏ ਸੇਲਜਮੈਨ ਦੇ ਰਿਕਾਰਡ ਸੰਬੰਧੀ ਵੀ ਸਭਾ ਵੱਲੋਂ ਲਗਾਏ ਗਏ ਦੋਸ਼ਾਂ ਦੀ ਪੜਤਾਲ ਦਾ ਜਿਕਰ ਕੀਤਾ ਗਿਆ ਹੈ। ਦੂਸਰੇ ਪਾਸੇ ਸਭਾ ਦੀ ਮੁਅੱਤਲੀ ਤੋਂ ਬਾਅਦ ਪਿੰਡ ਦੇ ਅਗਾਹਵਧੂ ਲੋਕਾਂ ਵੱਲੋਂ ਸਹਾਇਕ ਰਜਿਸਟਰਾਰ ਵੱਲੋਂ ਲਏ ਗਏ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਭਾ ਲੰਮੇ ਸਮੇਂ ਤੋਂ ਆਪਸੀ ਧੜੇਬੰਦੀ ਕਾਰਨ ਵਿਵਾਦਾਂ ਵਿੱਚ ਚੱਲ ਰਹੀ ਸੀ।

ਹੁਣ ਲੋੜ ਹੈ ਸਰਬਸਾਝੀ ਸਭਾ ਦੀ। ਦੂਸਰੇ ਪਾਸੇ ਮੁਅੱਤਲ ਕੀਤੇ ਗਏ ਸਭਾ ਦੇ ਪ੍ਰਧਾਨ ਧੰਨਾਂ ਸਿੰਘ ਨੇ ਕਿਹਾ ਕਿ ਸਹਾਇਕ ਰਜਿਸਟਰਾਰ ਨੇ ਸਾਡਾ ਪੱਖ ਸੁਣਨ ਅਤੇ ਸਮਾਂ ਦਿੱਤੇ ਬਿਨ੍ਹਾਂ ਹੀ ਮੁਅੱਤਲ ਕਰ ਦਿੱਤਾ ਹੈ ਜ਼ੋ ਸਹੀ ਨਹੀਂ ਹੈ।

More News

NRI Post
..
NRI Post
..
NRI Post
..