ਸਿੰਗਰ ਸ਼੍ਰੀ ਬਰਾੜ ‘ਤੇ ਮਾਮਲਾ ਦਰਜ..!

ਸਿੰਗਰ ਸ਼੍ਰੀ ਬਰਾੜ ‘ਤੇ ਮਾਮਲਾ ਦਰਜ..!

SHARE ON

ਪਟਿਆਲਾ (ਦੇਵ ਇੰਦਰਜੀਤ): ਗੀਤਾਂ ਰਾਹੀਂ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਇਲਜ਼ਾਮ ਹੇਠ ਪਟਿਆਲਾ ਪੁਲਿਸ ਨੇ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਦੇ ਨਵੇਂ ਗੀਤ ‘ਜਾਨ’ ਵਿੱਚ ਸ਼ਾਮਲ ਹੋਰ ਕਲਾਕਾਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਥਾਣਾ ਸਿਵਲ ਲਾਈਨ ਵਿਖੇ ਦਰਜ ਮਾਮਲੇ ਦੀ ਪੁਸ਼ਟੀ ਕਰਦਿਆਂ ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਨੇ ਕਿਹਾ ਕਿ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਆਈਪੀਸੀ ਦੀ ਧਾਰਾ 294 ਤੇ 540 ਤਹਿਤ ਦਰਜ ਮਾਮਲੇ ‘ਚ ਸ਼੍ਰੀ ਬਰਾੜ ਨਾਲ ਕੰਮ ਕਰਨ ਵਾਲੇ ਹੋਰ ਵਿਅਕਤੀਆਂ ਨੂੰ ਵੀ ਨਾਮਜਦ ਕੀਤਾ ਗਿਆ ਹੈ। ਗਾਇਕ ਬਾਰਬੀ ਮਾਨ ਵੱਲੋਂ ਨਵਾਂ ਗੀਤ ‘ਜਾਨ’ ਗਾਇਆ ਗਿਆ ਹੈ। ਜਿਸ ‘ਚ ਗੁਰਨੀਤ ਦੁਸਾਂਝ ਤੇ ਸ਼੍ਰੀ ਬਰਾੜ ਨੇ ਵੀ ਆਵਾਜ਼ ਦਿੱਤੀ ਹੈ। ਇਸ ਤੋਂ ਇਲਾਵਾ ਇਹ ਗੀਤ ਸ਼੍ਰੀ ਬਰਾੜ ਵੱਲੋਂ ਹੀ ਲਿਖਿਆ ਗਿਆ ਹੈ।