ਲੰਬੇ ਅਰਸੇ ਬਾਅਦ ਸ਼੍ਰੀਸੰਤ ਦੀ ਕ੍ਰਿਕਟ ‘ਚ ਵਾਪਸੀ

by vikramsehajpal

ਦਿੱਲੀ (ਦੇਵ ਇੰਦਰਜੀਤ): ਸਪੌਟ ਫਿਕਸਿੰਗ ਮਾਮਲੇ ਵਿੱਚ ਲੰਬੇ ਬੈਨ ਤੋਂ ਬਾਅਦ ਵਾਪਸੀ ਕਰਨ ਵਾਲੇ ਤੇਜ਼ ਗੇਂਦਬਾਜ਼ ਐਸ ਸ਼੍ਰੀਸੰਤ ਆਈਪੀਐਲ 2021 ਦੀ ਨਿਲਾਮੀ ਵਿੱਚ ਸ਼ਾਮਿਲ ਹੋਣਗੇ। ਇਸਦੇ ਇਲਾਵਾ ਬੰਗਲਾਦੇਸ਼ ਦੇ ਸਾਬਕਾ ਕਪਤਾਨ ਸਾਕਿਬ ਅਲ ਹਸਨ ਵੀ ਨਿਲਾਮੀ ਦਾ ਹਿੱਸਾ ਹੋਣਗੇ। ਸਾਕਿਬ ਵੀ ਪਿੱਛਲੇ ਸਾਲ ਦੇ ਬੈਨ ਦੇ ਕਾਰਨ ਇਸ ਲੀਗ ਵਿੱਚ ਹਿੱਸਾ ਨਹੀਂ ਲੇ ਸਕੇ ਸਨ। ਸ਼੍ਰੀਸੰਤ ਦੇ ਉਪਰ ਲੱਗਾ ਬੈਨ ਬੀਤੇ ਸਾਲ ਸਤੰਬਰ 'ਚ ਖ਼ਤਮ ਹੋ ਗਿਆ ਸੀ ਅਤੇ ਹਾਲ ਹੀ ਵਿੱਚ ਉਹ ਸੈਯਦ ਮੁਸਤਾਕ ਅਲੀ ਟਰਾਫ਼ੀ 'ਚ ਖੇਲੇ ਸਨ। ਆਈਪੀਐਲ 2021 ਦੀ ਨਿਲਾਮੀ ਵਿੱਚ ਉਨ੍ਹਾਂ ਦਾ ਬੇਸ ਪ੍ਰਾਈਸ 75 ਲੱਖ ਰੁਪਏ ਹੈ।

More News

NRI Post
..
NRI Post
..
NRI Post
..