
ਓਥੇ ਸ਼੍ਰੀ ਸਨਾਤਨ ਧਰਮ ਮੰਦਿਰ ਵਿੱਚ ਵੀ ਸ਼੍ਰੀ ਕ੍ਰਿਸ਼ਣ ਜਨਮਾਸ਼ਟਮੀ ਦੇ ਉਪਲਕਸ਼ ਵਿੱਚ ਲੰਗਰ ਲਗਾਇਆ ਗਿਆ। ਹਵਨ ਯੱਗ ਪ੍ਰਬੰਧ ਕੀਤਾ ਗਿਆ, ਸ਼੍ਰੀ ਭਾਗਵਤ ਦੇ ਭੋਗ ਪਾਉਣ ਦੇ ਉਪਰਾਂਤ ਸ਼ਾਨਦਾਰ ਸ਼ੋਬਾਯਾਤਰਾ ਕੱਢੀ ਗਈ ਸਾਰਾ ਹੀ ਪਿੰਡ ਸ਼੍ਰੀ ਕ੍ਰਿਸ਼ਣ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ। ਸ਼ੋਭਾ ਯਾਤਰਾ ਦੇ ਦੌਰਾਨ ਇਲਾਕੇ ਦੇ ਵੱਖ-ਵੱਖ ਲੋਕਾਂ ਦੁਆਰਾ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ ਅਤੇ ਰਾਤ ਨੂੰ ਹਰਿ ਨਾਮ ਕੀਰਤਨ ਹੋਇਆ। ਨਣੇ ਬੱਚੇ ਸ਼੍ਰੀ ਕ੍ਰਿਸ਼ਣ ਰਾਧਾ ਗੋਪੀਆਂ ਦੇ ਰੂਪ ਵਿੱਚ ਮੰਦਿਰ ਵਿੱਚ ਪੁੱਜੇ ਇਸ ਸ਼ੁਭ ਮੌਕੇ 'ਤੇ ਸ਼੍ਰੀ ਸਨਾਤਨ ਧਰਮ ਮੰਦਿਰ ਦੇ ਪ੍ਰਧਾਨ ਰਾਕੇਸ਼ ਮਰਵਾਹਾ ਸਮੂਹ ਮੈਬਰਾਂ ਨੇ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ।