ਸਿੱਧੂ ਮੂਸੇਵਾਲਾ ਕਤਲ ਮਾਮਲਾ: ਗੈਂਗਸਟਰਾਂ ਤੇ ਪੁਲਿਸ ਵਿਚਲੇ ਹੋਈ ਗੋਲੀਬਾਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਵੱਡੀ ਖਬਰ ਸਾਮਣੇ ਆ ਰਹੀ ਹੈ ਜਿੱਥੇ ਹੁਸ਼ਿਆਰ ਨਗਰ ਇਕ ਡੇਰੇ 'ਚ ਗੈਂਗਸਟਰ ਜਗਰੂਪ ਰੂਪਾ ਤੇ ਗੈਂਗਸਟਰ ਮਨੂੰ ਲੁਕੇ ਹੋਏ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਪਹੁੰਚੀ ਤਾਂ ਗੈਂਗਸਟਰ ਵਲੋਂ ਗੋਲੀਬਾਰੀ ਕੀਤੀ ਗਈ ਹੈ। ਦੱਸ ਦਈਏ ਕਿ ਇਨ੍ਹਾਂ ਦੋਨਾਂ ਗੈਂਗਸਟਰਾ ਦਾ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਨਾਮ ਆ ਰਿਹਾ ਸੀ। ਪੁਲਿਸ ਤੇ ਗੈਂਗਸਟਰਾਂ ਵਿਚਾਲੇ 1 ਘੰਟੇ ਤੋਂ ਮੁਠਭੇੜ ਚੱਲ ਰਹੀ ਹੈ। ਇਕ ਗੈਂਗਸਟਰ ਦੇ ਮਾਰੇ ਜਾਣ ਦੀ ਵੀ ਖਬਰ ਸਾਮਣੇ ਆ ਰਹੀ ਹੈ।

ਜਿਕਰਯੋਗ ਹੈ ਕਿ ਇਨ੍ਹਾਂ ਗੈਂਗਸਟਰਾਂ ਨੇ 29 ਮਈ ਨੂੰ ਸਿੱਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਦੋਨੋ ਪੁਲਿਸ ਦੇ ਹੱਥ ਆਉਂਦੇ ਹਨ ਜਾਂ ਇਨ੍ਹਾਂ ਦਾ ਐਨਕਾਊਂਟਰ ਹੁੰਦਾ ਹੈ। ਦੱਸ ਦਈਏ ਇਹ ਕਈ ਸਮੇ ਤੋਂ ਫਰਾਰ ਸੀ। ਜਿਨ੍ਹਾਂ ਦੀ ਸੂਚਨਾ ਮਿਲਣ ਤੇ ਪੁਲਿਸ ਗ੍ਰਿਫਤਾਰ ਕਰਨ ਲਈ ਪਹੁੰਚੀ ਸੀ।