ਅਮ੍ਰਿਤਸਰ (ਵਿਕਰਮ ਸਹਿਜਪਾਲ) : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਤਵਾਦੀਆਂ ਖਿਲਾਫ ਕੀਤੀ ਗਈ ਏਅਰ ਸਟ੍ਰਾਈਕ 'ਤੇ ਇਕ ਸ਼ਰਮਨਾਕ ਟਵੀਟ ਕੀਤਾ ਹੈ। ਨਵਜੋਤ ਸਿੱਧੂ ਨੇ ਟਵੀਟ ਕਰਕੇ ਸਰਕਾਰ ਤੋਂ ਇਹ ਪੁੱਛਿਆ ਹੈ ਕਿ ਇਸ ਸਟ੍ਰਾਈਕ ਦੌਰਾਨ 300 ਅੱਤਵਾਦੀ ਮਾਰੇ ਗਏ ਹਨ ਜਾਂ ਨਹੀਂ, ਜੇ ਨਹੀਂ ਮਾਰੇ ਗਏ ਤਾਂ ਇਸ ਦਾ ਉਦੇਸ਼ ਕੀ ਸੀ।
ਇਸ ਦੇ ਨਾਲ ਹੀ ਸਟ੍ਰਾਈਕ 'ਤੇ ਤੰਜ ਕੱਸਦੇ ਹੋਏ ਸਿੱਧੂ ਨੇ ਕਿਹਾ ਕਿ ਇਸ ਦੌਰਾਨ ਅੱਤਵਾਦੀਆਂ ਨੂੰ ਜੜ੍ਹਾਂ ਤੋਂ ਪੁੱਟਿਆ ਜਾ ਰਿਹਾ ਸੀ ਜਾਂ ਦਰੱਖਤਾਂ ਨੂੰ, ਜਾਂ ਫਿਰ ਮਹਿਜ਼ ਸਿਆਸਤ ਲਈ ਹੀ ਇਹ ਕੁਝ ਕੀਤਾ ਗਿਆ ਹੈ। ਸਿੱਧੂ ਨੇ ਕਿਹਾ ਕਿ ਫੌਜ ਦਾ ਸਿਆਸੀਕਰਨ ਬੰਦ ਹੋਣਾ ਚਾਹੀਦਾ ਹੈ ਫੌਜ ਦੇਸ਼ ਵਾਂਗ ਪਵਿੱਤਰ ਹੈ।300 terrorist dead, Yes or No?
— Navjot Singh Sidhu (@sherryontopp) March 4, 2019
What was the purpose then? Were you uprooting terrorist or trees? Was it an election gimmick?
Deceit possesses our land in guise of fighting a foreign enemy.
Stop politicising the army, it is as sacred as the state.
ऊंची दुकान फीका पकवान| pic.twitter.com/HiPILADIuW



