ਆਸਟਰੇਲੀਅਨ ਹਵਾਈ ਫ਼ੌਜ ਵਿੱਚ ਬਤੌਰ ਮਿਸ਼ਨ ਅਫ਼ਸਰ ਸਿੱਖ ਨੌਜਵਾਨ ਦੀ ਨਿਯੁਕਤੀ

by vikramsehajpal

ਐਡੀਲੇਡ (ਦੇਵ ਇੰਦਰਜੀਤ)- ਪੰਜਾਬੀ ਮੂਲ ਦਾ ਸਿੱਖ ਨੌਜਵਾਨ ਸਿਮਰਨ ਸਿੰਘ ਸੰਧੂ ਰਾਇਲ ਐਰੇ ਕਲੱਬ ਪਰਥ ਤੋਂ ਸਿਖਲਾਈ ਹਾਸਲ ਕਰਨ ਮਗਰੋਂ ਆਸਟਰੇਲੀਅਨ ਹਵਾਈ ਫ਼ੌਜ (ਰਾਫ) ਵਿੱਚ ਬਤੌਰ ਮਿਸ਼ਨ ਅਫ਼ਸਰ ਨਿਯੁਕਤ ਹੋਇਆ ਹੈ। ਆਸਟਰੇਲੀਅਨ ਹਵਾਈ ਫ਼ੌਜ ਦੇ ਉੱਚ ਅਧਿਕਾਰੀਆਂ ਨੇ ਫ਼ੌਜ ਦੇ ਹੈੱਡਕੁਆਰਟਰ ਐਡੀਲੇਡ ਵਿੱਚ ਉਸ ਨੂੰ ਨਿਯੁਕਤੀ ਪੱਤਰ ਦਿੱਤਾ। ਫ਼ੌਜ ਦੇ ਹੈੱਡਕੁਆਰਟਰ ਵੱਲੋਂ ਉਸ ਨੂੰ ਆਨ ਜਾਬ ਸਿਖਲਾਈ ਲਈ ਤਿੰਨ ਸਾਲਾ ਟੈਕਨਾਲੋਜੀ ਡਿਗਰੀ ਪ੍ਰੋਗਰਾਮ ਤਹਿਤ ਕੈਨਬਰਾ ਭੇਜਿਆ ਜਾਵੇਗਾ।

ਸਿਮਰਨ ਸਿੰਘ ਸੰਧੂ ਦੇ ਪਿਤਾ ਹਰਪਾਲ ਸਿੰਘ ਸੰਧੂ ਅਤੇ ਮਾਤਾ ਰਣਜੀਤ ਕੌਰ ਸੰਧੂ ਸਾਲ 2008 ਵਿੱਚ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਆਸਟਰੇਲੀਆ ਦੇ ਸ਼ਹਿਰ ਪਰਥ ਵਿੱਚ ਪਰਿਵਾਰ ਸਮੇਤ ਆਏ ਸਨ। ਸਿਮਰਨ ਸੰਧੂ ਨੇ ਆਪਣੀ ਮੁੱਢਲੀ ਵਿੱਦਿਆ ਪਰਥ ਤੋਂ ਹਾਸਲ ਕੀਤੀ ਤੇ ਉਹ 15 ਸਾਲਾਂ ਦੀ ਉਮਰ ਵਿੱਚ ਰਾਇਲ ਐਰੇ ਕਲੱਬ ਪਰਥ ਦੇ ਘਰੇਲੂ ਹਵਾਈ ਅੱਡੇ ਤੋਂ ਸਫ਼ਲ ਉਡਾਣ ਭਰ ਕੇ ਸੋਲੋ ਪਾਇਲਟ ਬਣਿਆ। 16 ਸਾਲ ਦੀ ਉਮਰ ਵਿੱਚ ਉਸ ਨੇ ਪ੍ਰਾਈਵੇਟ ਪਾਇਲਟ ਲਾਇਸੈਂਸ ਹਾਸਲ ਕੀਤਾ।