SFJ ਵੱਲੋਂ ਪੱਤਰ ਜਾਰੀ ਕਰ “ਆਪ” ਨੂੰ ਵੋਟ ਪਾਉਣ ਨੂੰ ਲੈ ਕੇ ਗੁਰਪਤਵੰਤ ਪੰਨੂ ਦਾ ਬਿਆਨ ਸੁਣ ਰਹਿ ਜਾਓਗੇ ਦੰਗ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਪੰਜਾਬ ਵਿਧਾਨ ਸਭਾ ਚੋਣਾਂ 'ਚ ਸੰਸਥਾ ਸਿੱਖ ਫਾਰ ਜਸਟਿਸ ਵੱਲੋਂ ਆਮ ਆਦਮੀ ਪਾਰਟੀ ਦੇ ਹੱਕ 'ਚ ਹਮਾਇਤ ਦਾ ਪੱਤਰ ਜਾਰੀ ਕੀਤੇ ਜਾਣ ਦੀ ਚਰਚਾ ਹੈ। SFJ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਵੱਲੋਂ ਇੱਕ ਵੀਡੀਓ ਜਾਰੀ ਕਰ ਕੇ ਇਸ ਨੂੰ ਫ਼ਰਜ਼ੀ ਦੱਸਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕਿਸੇ ਪਾਰਟੀ ਦੀ ਕੋਈ ਹਮਾਇਤ ਵਾਲਾ ਪੱਤਰ ਨਹੀਂ ਜਾਰੀ ਕੀਤਾ ਅਤੇ ਨਾ ਹੀ ਹਮਾਇਤ ਕੀਤੀ ਹੈ।

ਖਾਲਿਸਤਾਨੀ ਸੰਸਥਾ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਦਸਤਖਤ ਵਾਲੇ ਪੱਤਰ 'ਚ ਲੋਕਾਂ ਨੂੰ ਵਿਧਾਨ ਸਭਾ ਚੋਣਾਂ 'ਚ 'ਆਪ' ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ । ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਐੱਸਐੱਫਜੇ ਨੇ ‘ਆਪ’ ਦਾ ਸਮਰਥਨ ਕੀਤਾ ਸੀ।

ਪੰਜਾਬੀ 'ਚ ਪ੍ਰਕਾਸ਼ਿਤ ਇਸ ਪੱਤਰ 'ਚ ਲਿਖਿਆ ਹੈ, “ਅਸੀਂ ਸਿੱਖਸ ਫਾਰ ਜਸਟਿਸ ਦੇ ਮੈਂਬਰ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕਰਦੇ ਹਾਂ। ਇਹ ਚੋਣਾਂ ਪੰਜਾਬ ਤੇ ਸਾਡੇ ਗਰੁੱਪ ਲਈ ਅਹਿਮ ਹਨ"।

ਪੰਨੂ ਨੇ ਵੀਡੀਓ ਰਾਹੀਂ ਕਿਹਾ ਕਿ SFJ ਭਾਰਤੀ ਸੰਵਿਧਾਨ ਜਾਂ ਕਿਸੇ ਸਿਆਸੀ ਪਾਰਟੀ ਨੂੰ ਨਹੀਂ ਮੰਨਦੀ। SFJ ਦਾ ਇੱਕੋ-ਇੱਕ ਟੀਚਾ ਪੰਜਾਬ ਨੂੰ ਭਾਰਤ ਤੋਂ ਵੱਖ ਕਰਨਾ ਹੈ। ਝੂਠੀ AAP ਤੋਂ ਦੂਰ ਰਹੋ। ਮੈਂ ਮਾਨ ਤੇ ਕੇਜਰੀਵਾਲ ਨੂੰ ਚੇਤਾਵਨੀ ਦੇ ਰਿਹਾ ਹਾਂ, ਜੋ ਵੀ ਦਿੱਲੀ ਤੋਂ ਆਵੇਗਾ, ਚਾਹੇ ਇੰਦਰਾ, ਮੋਦੀ ਜਾਂ ਕੇਜਰੀਵਾਲ ਹੋਵੇ, ਉਸਦਾ ਵਿਰੋਧ ਕੀਤਾ ਜਾਵੇਗਾ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਚੋਣਾਂ ਵਾਲੇ ਦਿਨ ਹਰ ਬੂਥ ਤੋਂ ਖਾਲਿਸਤਾਨ ਦਾ ਝੰਡਾ ਲਹਿਰਾਉਣ।