ਸਿਮਰਜੀਤ ਮਾਨ ਦਾ ਵੱਡਾ ਬਿਆਨ, ਕਿਹਾ: ਹਰਿਆਣਾ ਨੂੰ ਸ਼ਰਮ ਨਹੀਂ ਆਉਂਦੀ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿਮਰਜੀਤ ਮਾਨ ਨੇ ਵਿਵਾਦਤ ਬਿਆਨ ਦਿੱਤਾ ਹੈ ਉਨ੍ਹਾਂ ਨੇ ਕਿਹਾ ਕਿ ਅਸੀਂ ਹਿੰਦੂ ਬਹੁਗਿਣਤੀ ਵਾਲੇ ਦੇਸ਼ ਵਿੱਚ ਰਹਿੰਦੇ ਹਾਂ। ਸੰਵਿਧਾਨ ਦੇ ਆਟਿਕਲ 25 ਦੇ ਤਹਿਤ ਇਕ ਸਿੱਖ ਕ੍ਰਿਰਪਾਨ ਪਾ ਸਕਦਾ ਹੈ ਤੇ ਨਾਲ ਵੀ ਰੱਖ ਸਕਦਾ ਹੈ। ਘੱਟ ਗਿਣਤੀ ਵਾਲੇ ਸੰਸਦ ਮੈਂਬਰਾਂ ਨੂੰ ਕ੍ਰਿਰਪਾਨ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ। ਸਿੱਖ ਆਗੂਆਂ ਨੇ ਗਲਤ ਵਾਅਦਿਆਂ 'ਤੇ ਭਾਰਤ ਨਾਲ ਜਾਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਨੇ ਕਿਹਾ ਜਿੰਨੇ ਵੀ ਹਿੰਦੂਆਂ ਨੇ ਵਾਧੇ ਕੀਤੇ ਸੀ, ਉਨ੍ਹਾਂ ਤੋਂ ਹੁਣ ਮੁੱਕਰ ਗਏ ਹਨ।

ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਤੁਹਾਡੇ CM ਕਹਿੰਦੇ ਹਨ, ਚੰਡੀਗੜ੍ਹ ਸਾਡਾ ਹੈ, ਵਿਧਾਨਸਭਾ ਲਈ ਜ਼ਮੀਨ ਚੰਡੀਗੜ੍ਹ ਤੋਂ ਬਾਹਰ ਲੈ ਲਈ ਹੈ, ਉਨ੍ਹਾਂ ਨੇ ਕਿਹਾ ਕਿ ਅਸੀਂ ਮੱਝ ਦਾ ਦੁੱਧ ਪੀਂਦੇ ਹਾਂ। ਮੱਝ ਦਾ ਦੁੱਧ ਪੀਣ ਵਾਲੇ ਦਾ ਦਿਮਾਗ ਮੋਟਾ ਹੋ ਜਾਂਦਾ ਹੈ। ਮਨੋਹਰ ਲਾਲ ਦੋ ਬਾਰ CM ਬਣ ਗਏ ਹੈ। ਇਹ ਗਾਂ ਦਾ ਦੁੱਧ ਪੀਂਦੇ ਹਨ ਹਰਿਆਣਵੀ ਲਈ ਹਰਿਆਣਾ ਬਣਿਆ ਪਰ ਇੱਥੇ ਪੰਜਾਬੀ ਲਾਲਾ ਹੀ ਸੀ.ਐਮ. ਤੈਨੂੰ ਸ਼ਰਮ ਨਹੀਂ ਆਉਂਦੀ।