ਸਿਮਰਜੀਤ ਬੈਂਸ ਨੇ ਜਬਰ-ਜ਼ਨਾਹ ਮਾਮਲੇ ‘ਚ, ਕਿਹਾ : ‘ਹਰ ਮੁਸ਼ਕਲ ਦਾ ਸਾਹਮਣਾ ਡੱਟ ਕੇ ਕਰਨਗੇ’

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਸਾਬਕਾ ਵਿਧਾਇਕ ਰਹੇ ਸਿਮਰਜੀਤ ਸਿੰਘ ਬੈਂਸ 'ਤੇ ਦਰਜ ਜਬਰ-ਜ਼ਨਾਹ 'ਚ ਕਿਹਾ ਹੈ ਕਿ ਉਹ ਹਰ ਮੁਸ਼ਕਲ ਦਾ ਸਾਹਮਣਾ ਡੱਟ ਕੇ ਕਰਨਗੇ। ਸਿਮਰਜੀਤ ਬੈਂਸ ਨੇ ਫੇਸਬੁੱਕ 'ਤੇ ਲਿਖਿਆ ਹੈ ਕਿ ਮੈਂ ਚੜ੍ਹਦੀ ਕਲਾ 'ਚ ਰਹਿਣ ਵਾਲਾ ਇਨਸਾਨ ਹਾਂ। ਪੰਜਾਬੀ 'ਤੇ ਹਿੰਦੋਸਤਾਨੀ ਹਾਂ, ਸਾਡੀਆਂ ਹਿੰਮਤਾਂ ਨੂੰ ਗੁੜ੍ਹਤੀ ਸ. ਭਗਤ ਸਿੰਘ ਦੀਆਂ ਕਹਾਣੀਆਂ 'ਬੰਦੂਕਾਂ ਬੀਜ ਦਾ' ਦੀ ਹੈ।

ਉਨ੍ਹਾਂ ਲਿਖਿਆ ਕਿ ਸ਼ਹੀਦ ਬਾਬਾ ਦੀਪ ਸਿੰਘ, ਬੰਦਾ ਬਹਾਦਰ ਸਿੰਘ ਦੀਆਂ ਵਾਰਾਂ ਸੁਣ-ਸੁਣ ਕੇ ਸਾਡੀਆਂ ਤੋਤਲੀਆਂ ਜ਼ੁਬਾਨਾਂ ਨੇ ਹਮੇਸ਼ਾ ਹਰ ਮੁਸ਼ਕਲ ਅਤੇ ਹਾਲਾਤ ਦਾ ਲਲਕਾਰ ਕੇ ਸਾਹਮਣਾ ਕੀਤਾ ਹੈ ਅਤੇ ਕਰਦੇ ਰਹਾਂਗੇ, 'ਸਰਬੱਤ ਦਾ ਭਲਾ'।

ਲੁਧਿਆਣਾ ਅਦਾਲਤ ਦੀ ਇਸ ਕਾਰਵਾਈ ਨੂੰ ਰੱਦ ਕਰਨ ਲਈ ਸਿਮਰਜੀਤ ਬੈਂਸ ਸਣੇ 3 ਮੁਲਜ਼ਮਾਂ ਨੇ ਹਾਈਕੋਰਟ 'ਚ ਪਟੀਸ਼ਨ ਦਾਖ਼ਲ ਕੀਤੀ ਹੋਈ ਹੈ। ਹਾਈਕੋਰਟ ਨੇ ਉਨ੍ਹਾਂ ਨੂੰ ਬਿਨਾਂ ਕੋਈ ਰਾਹਤ ਦਿੱਤੇ ਅਗਲੀ ਸੁਣਵਾਈ 19 ਮਈ ਤੱਕ ਲਈ ਮੁਲਤਵੀ ਕਰ ਦਿੱਤੀ ਹੈ।

More News

NRI Post
..
NRI Post
..
NRI Post
..