CM ਮਾਨ ਦੇ ਮੁਰੀਦ ਹੋਏ ਗਾਇਕ ਜਸਬੀਰ ਜੱਸੀ, ਕਿਹਾ…..

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਜਸਬੀਰ ਜੱਸੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਜਸਬੀਰ ਜੱਸੀ ਨੇ ਟਵਿਟਰ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਜਸਬੀਰ ਜੱਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ।

ਆਪਣੀ ਪੋਸਟ ’ਚ ਜਸਬੀਰ ਜੱਸੀ ਲਿਖਦੇ ਹਨ, ‘‘ਮੈਂ ਸੋਚਿਆ ਸੀ ਇਸ ਵਾਰ ਜੋ ਵੀ ਸੀ. ਐੱਮ. ਬਣੇਗਾ, ਉਸ ਤੋਂ ਆਪਣੇ ਨਿੱਜੀ ਕੰਮ ਕਰਾਵਾਂਗਾ ਕਿਉਂਕਿ ਘਰਦਿਆਂ ਦੇ ਨਾਲ-ਨਾਲ ਮਿੱਤਰ ਵੀ ਕਹਿੰਦੇ ਹਨ ਕਿ ਇੰਨੀ ਜਾਣ-ਪਛਾਣ ਹੋਣ ਦੇ ਬਾਵਜੂਦ ਤੂੰ ਕਿਸੇ ਤੋਂ ਕੰਮ ਨਹੀਂ ਲੈਂਦਾ ਪਰ ਦੇਖੋ ਮੇਰੀ ਕਿਸਮਤ ਕਿ ਸੀ. ਐੱਮ. ਬਣਿਆ ਤਾਂ ਆਪਣਾ ਯਾਰ ਹੀ ਪਰ ਇਹ ਉਹ ਬੰਦਾ, ਜੋ ਪੰਜਾਬ ਦੇ ਹਿੱਤ ਤੋਂ ਬਿਨਾਂ ਕੋਈ ਹੋਰ ਗੱਲ ਨਹੀਂ ਸੁਣਦਾ।’’

ਭਗਵੰਤ ਮਾਨ ਨੇ ਇਨ੍ਹਾਂ ਗਾਇਕਾਂ ਨੂੰ ਕਿਹਾ ਕਿ ਉਹ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਫੁੱਲਿਤ ਕਰਨ ਲਈ ਉਸਾਰੂ ਭੂਮਿਕਾ ਨਿਭਾਉਣ, ਜਿਸ ਬਾਰੇ ਇਸ ਨੂੰ ਵਿਸ਼ਵ ਭਰ ’ਚ ਜਾਣਿਆ ਜਾਂਦਾ ਹੈ। ਇਹ ਸਾਡਾ ਫਰਜ਼ ਬਣਦਾ ਹੈ ਕਿ ਅਜਿਹੇ ਗਾਇਕਾਂ ਨੂੰ ਆਪਣੇ ਗੀਤਾਂ ਰਾਹੀਂ ਹਿੰਸਾ ਫੈਲਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ, ਜੋ ਅਕਸਰ ਨੌਜਵਾਨਾਂ ਖ਼ਾਸ ਕਰਕੇ ਛੇਤੀ ਪ੍ਰਭਾਵਿਤ ਹੋਣ ਵਾਲੇ ਬੱਚਿਆਂ ਨੂੰ ਵਿਗਾੜਦੇ ਹਨ।

More News

NRI Post
..
NRI Post
..
NRI Post
..