ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਅੰਮ੍ਰਿਤਸਰ ਸ਼ਹਿਰ 'ਚ ਅੱਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਹਵਾਈ ਫੌਜ ਵਲੋਂ ਅੱਜ ਅੰਮ੍ਰਿਤਸਰ ਨੇੜੇ ਮੌਕ ਡਰਿਲ ਕੀਤੀ ਜਾ ਸਕਦੀ ਹੈ, ਜੋ ਕਿ ਫੌਜ ਦਾ ਦੇ ਅਭਿਆਸ ਦਾ ਹਿੱਸਾ ਹੋਵੇਗਾ।
ਹਵਾਈ ਫੌਜ ਵਲੋਂ ਲੋਕਾਂ ਨੂੰ ਕਿਹਾ ਗਿਆ ਹੈ ਕਿ ਇਸ ਅਭਿਆਸ ਦੌਰਾਨ ਸਾਈਰਨ ਦੀ ਆਵਾਜ਼ ਸੁਣੇਗੀ, ਜਿਸ ਤੋਂ ਲੋਕ ਬਿਲਕੁਲ ਨਾ ਡਰਨ ਕਿਉਂਕਿ ਇਹ ਹਵਾਈ ਫੌਜ ਦਾ ਇਕ ਅਭਿਆਸ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਸਾਈਰਨ ਇਲਾਕੇ ਦੇ ਘੇਰੇ ਤੋਂ ਬਾਹਰ ਵੀ ਸੁਣਾਈ ਦੇਵੇਗਾ।



