ਭਾਬੀ ਨੇ ਆਪਣੇ ਹੀ ਦਿਓਰ ਦਾ ਪ੍ਰੇਮੀ ਨਾਲ ਮਿਲ ਕੀਤਾ ਕਤਲ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਰਨਾਲ ਤੋਂ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ ,ਜਿੱਥੇ ਭਾਬੀ ਨੇ ਆਪਣੇ ਪ੍ਰੇਮੀ ਨਾਲ ਮਿਲ ਕਰ ਦਿਓਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਕੁਝ ਦਿਨ ਪਹਿਲਾਂ ਹੀ ਪਿੰਡ ਸ਼ੇਖਪੁਰਾ ਵਿੱਚ 18 ਸਾਲਾਂ ਨੌਜਵਾਨ ਆਜ਼ਮ ਖਾਨ ਦੀ ਲਾਸ਼ ਛੱਪੜ 'ਚੋ ਮਿਲੀ ਸੀ। ਜਿਸ ਦੇ ਸਰੀਰ 'ਤੇ ਚਾਕੂਆਂ ਦੇ ਨਿਸ਼ਾਨ ਸਨ । ਜਿਸ ਮੁੰਡੇ ਦੀ ਲਾਸ਼ ਮਿਲੀ ਸੀ,ਉਹ ਬਕਰੀਦ ਵਾਲੇ ਦਿਨ ਲਾਪਤਾ ਹੋ ਗਿਆ ਸੀ । ਇਸ ਮਾਮਲੇ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਸੀ ,ਜਦੋ ਪੁਲਿਸ ਵਲੋਂ ਪਰਿਵਾਰਿਕ ਮੈਬਰਾਂ ਕੋਲੋਂ ਪੁੱਛਗਿੱਛ ਕੀਤੀ ਗਈ ਤੇ ਸ਼ੱਕ ਦੀ ਸੂਈ ਗੁਆਂਢ 'ਚ ਰਹਿਣ ਵਾਲੇ ਰੋਹਿਤ 'ਤੇ ਗਈ। ਪੁਲੀਸ ਨੇ ਜਦੋ ਰੋਹਿਤ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਰਾ ਸੱਚ ਸਾਹਮਣੇ ਆਇਆ ।

ਪੁਲਿਸ ਅਨੁਸਾਰ ਰੋਹਿਤ ਤੇ ਤਮੰਨਾ ਦੇ ਕਾਫੀ ਲੰਬੇ ਸਮੇ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ । ਤਮੰਨਾ ਮ੍ਰਿਤਕ ਦੀ ਭਾਬੀ ਹੈ, ਮ੍ਰਿਤਕ ਆਜ਼ਮ ਨੂੰ ਆਪਣੀ ਭਾਬੀ ਤੇ ਰੋਹਿਤ ਵਿਚ ਚੱਲ ਰਹੇ ਨਾਜਾਇਜ ਸਬੰਧਾਂ ਦਾ ਪਤਾ ਲੱਗ ਗਿਆ। ਤਮੰਨਾ ਦਾ ਵਿਆਹ 6 ਸਾਲ ਪਹਿਲਾਂ ਆਜ਼ਮ ਦੇ ਭਰਾ ਗਫਾਰ ਨਾਲ ਹੋਇਆ ਸੀ। ਰੋਹਿਤ ਨਾਲ ਤਮੰਨਾ ਦੇ ਪ੍ਰੇਮ ਸਬੰਧਾਂ ਨੂੰ 1 ਸਾਲ ਹੋ ਚੁੱਕਾ ਸੀ, ਦੋਵਾਂ ਨੇ ਗਫਾਰ ਨੂੰ ਮਾਰਨ ਦੀ ਸਾਜ਼ਿਸ਼ ਰਚੀ । ਜਿਸ ਲਈ ਰੋਹਿਤ ਜ਼ਹਿਰ ਲਿਆਇਆ ਤੇ ਤਮੰਨਾ ਨੂੰ ਦੇ ਦਿੱਤਾ ਤਾਂ ਜੋ ਉਹ ਗਫਾਰ ਨੂੰ ਖੁਆ ਸਕੇ ਤੇ ਫਿਰ ਰੋਹਿਤ ਤੇ ਤਮੰਨਾ ਦਾ ਵਿਆਹ ਹੋ ਸਕੇ ਪਰ ਅਜਿਹਾ ਨਹੀ ਹੋਇਆ। ਬਕਰੀਦ ਤੋਂ ਕੁਝ ਦਿਨ ਪਹਿਲਾਂ ਜਦੋ ਤਮੰਨਾ ਦੇ ਘਰ ਕੋਈ ਨਹੀ ਸੀ ਤਾਂ ਉਸ ਨੇ ਰੋਹਿਤ ਨੂੰ ਘਰ ਬੁਲਾਇਆ ਤੇ ਦੋਵਾਂ ਨੂੰ ਸਰੀਰਕ ਸਬੰਧ ਬਣਾਉਂਦੇ ਆਜ਼ਮ ਨੇ ਦੇਖ ਲਿਆ । ਆਜ਼ਮ ਖਾਨ ਕਿਸੇ ਨੂੰ ਕੁਝ ਨਾ ਦੱਸੇ, ਇਸ ਲਈ ਤਮੰਨਾ ਤੇ ਰੋਹਿਤ ਨੇ ਉਸ ਦੇ ਹੱਥ ਦੀ ਨਾੜ ਕੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ । ਫਿਲਹਾਲ ਪੁਲਿਸ ਨੇ ਮਮਮਲ ਦਰਜ਼ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।