ਵਿਦਿਆਰਥਣ ਨਾਲ ਚਲਦੀ ਕਾਰ ‘ਚ ਸਮੂਹਿਕ ਜਬਰ ਜਨਾਹ, ਤਿੰਨ ਦੋਸ਼ੀਆਂ ਨੇ ਅਗਵਾ ਕਰ ਕੇ ਦਿੱਤਾ ਵਾਰਦਾਤ ਨੂੰ ਅੰਜਾਮ

by mediateam

ਜੈਪੁਰ: ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਲਾਲਸੋਟ ਵਿਚ ਕੋਚਿੰਗ ਲਈ ਜਾ ਰਹੀ ਵਿਦਿਆਰਥਣ ਨੂੰ ਅਗ਼ਵਾ ਕਰਕੇ ਉਸ ਨਾਲ ਚੱਲਦੀ ਕਾਰ ਵਿਚ ਛੇ ਘੰਟੇ ਤਕ ਸਮੂਹਿਕ ਜਬਰ ਜਨਾਹ ਕੀਤਾ ਗਿਆ। ਇਸ ਵਾਰਦਾਤ ਨੂੰ ਤਿੰਨ ਦੋਸ਼ੀਆਂ ਨੇ ਅੰਜਾਮ ਦਿੱਤਾ। ਪੁਲਿਸ ਅਨੁਸਾਰ ਵਾਰਦਾਤ ਇਕ ਨਵੰਬਰ ਨੂੰ ਹੋਈ ਸੀ ਪ੍ਰੰਤੂ ਮਾਮਲਾ ਐਤਵਾਰ ਨੂੰ ਦਰਜ ਕਰਾਇਆ ਗਿਆ।

ਪੁਲਿਸ ਅਨੁਸਾਰ ਪੀੜਤਾ ਆਪਣੇ ਪਿੰਡ ਤੋਂ ਲਾਲਸੋਟ ਕਸਬੇ ਵਿਚ ਕੋਚਿੰਗ ਜਾਣ ਲਈ ਨਿਕਲੀ ਸੀ ਤਦ ਹੋਦਾਯਲੀ ਪਿੰਡ ਦੇ ਮੋੜ 'ਤੇ ਇਕ ਕਾਰ 'ਚ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਅੰਦਰ ਖਿੱਚ ਲਿਆ। ਇਸ ਪਿੱਛੋਂ ਦੋਸ਼ੀ ਕਈ ਕਿਲੋਮੀਟਰ ਤਕ ਪੀੜਤਾ ਨੂੰ ਕਾਰ ਵਿਚ ਘੁਮਾਉਂਦੇ ਰਹੇ ਅਤੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ।

ਦੇਰ ਸ਼ਾਮ ਉਨ੍ਹਾਂ ਕੁੜੀ ਨੂੰ ਗੰਗਾਪੁਰ ਰੋਡ 'ਤੇ ਉਤਾਰ ਦਿੱਤਾ। ਨਾਲ ਹੀ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ ਜਾਏਗਾ। ਅਗਲੇ ਦਿਨ ਕੁੜੀ ਨੇ ਪਰਿਵਾਰ ਨੂੰ ਵਾਰਦਾਤ ਬਾਰੇ ਜਾਣਕਾਰੀ ਦਿੱਤੀ। ਪਰਿਵਾਰ ਦੇ ਪਿੰਡ ਦੇ ਪਤਵੰਤੇ ਲੋਕਾਂ ਨਾਲ ਗੱਲਬਾਤ ਕੀਤੀ।

ਪਿੰਡ ਵਾਲਿਆਂ ਨੇ ਪਹਿਲੇ ਆਪਣੇ ਪੱਧਰ 'ਤੇ ਦੋਸ਼ੀਆਂ ਦੀ ਭਾਲ ਕੀਤੀ ਪ੍ਰੰਤੂ ਪੀੜਤਾ ਦੇ ਪਰਿਵਾਰ ਵੱਲੋਂ ਦਬਾਅ ਬਣਾਏ ਜਾਣ 'ਤੇ ਐਤਵਾਰ ਨੂੰ ਲਾਲਸੋਟ ਪੁਲਿਸ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ। ਪੁਲਿਸ ਅਨੁਸਾਰ ਕੁੜੀ ਨੇ ਤਿੰਨਾਂ ਦੋਸ਼ੀਆਂ ਦੀ ਆਵਾਜ਼ ਪਛਾਣ ਲਈ ਸੀ ਜੋਕਿ ਪਿੰਡ ਦੇ ਨੇੜੇ ਹੀ ਰਹਿੰਦੇ ਹਨ। ਪੁਲਿਸ ਨੇ ਮੋਹਿਤ, ਲਾਲਾ ਰਾਮ ਅਤੇ ਰਾਮ ਲਖਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਨੁਸਾਰ ਦੋਸ਼ੀਆਂ ਨੂੰ ਛੇਤੀ ਗਿ੍ਫ਼ਤਾਰ ਕਰ ਲਿਆ ਜਾਏਗਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..