ਇੰਟਰਨੈਸ਼ਨਲ ਡੈਸਕ (ਵਿਕਰਮ ਸਹਿਜਪਾਲ) : ਦੱਖਣੀ ਮੈਕਸੀਕਨ ਸੂਬੇ ਓਕਸਾਕਾ 'ਚ ਸੜਕ 'ਤੇ ਇਕ ਹਥਿਆਰਧਾਰੀ ਹਮਲਾਵਰ ਵਲੋਂ ਕੀਤੀ ਗੋਲੀਬਾਰੀ 'ਚ 6 ਲੋਕਾਂ ਦੀ ਮੌਤ ਹੋ ਗਈ। ਸਟੇਟ ਪ੍ਰੋਸੀਕਿਊਟਰ ਨੇ ਇਸ ਸਬੰਧੀ ਸੋਮਵਾਰ ਨੂੰ ਜਾਣਕਾਰੀ ਦਿੱਤੀ ਹੈ। ਪ੍ਰੋਸੀਕਿਊਟਰ ਦਫਤਰ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਗੋਲੀਬਾਰੀ ਸਥਾਨਕ ਸਮੇਂ ਮੁਤਾਬਕ ਸਵੇਰੇ 8 ਵਜੇ ਹੋਈ ਤੇ ਇਸ ਤੋਂ ਤੁਰੰਤ ਬਾਅਦ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਆਪਣੇ ਟਵਿਟਰ ਅਕਾਊਟ 'ਤੇ ਸਟੇਟ ਪ੍ਰੋਸੀਕਿਊਟਰ ਨੇ ਕਿਹਾ ਕਿ ਸ਼ੁਰੂਆਤੀ ਖਬਰਾਂ ਤੋਂ ਪਤਾ ਲੱਗਿਆ ਹੈ ਕਿ ਗੋਲੀਬਾਰੀ 'ਚ 6 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ 'ਚ ਚਾਰ ਔਰਤਾਂ ਸ਼ਾਮਲ ਸਨ। ਇਹ ਗੋਲੀਬਾਰੀ ਦੋ ਸ਼ਹਿਰਾਂ ਲਾ ਵੇਂਟਾ ਤੇ ਯੂਨੀਅਨ ਹਿਡਾਲਗੋ ਨੂੰ ਜੋੜਨ ਵਾਲੀ ਸੜਕ 'ਤੇ ਹੋਈ ਹੈ।



