ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਲਿਆਉਣ ਲਈ 240 ਭਾਰਤੀਆਂ ਨਾਲ ਛੇਵੀਂ ਉਡਾਣ ਰਵਾਨਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਸ ਅਤੇ ਯੂਕਰੇਨ ਵਿਚਾਲੇ ਭਿਆਨਕ ਲੜਾਈ ਜਾਰੀ ਹੈ। ਇਸ ਦੌਰਾਨ ਯੂਕਰੇਨ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ 'ਏਅਰ ਇੰਡੀਆ ਦੀ ਪੰਜਵੀਂ ਉਡਾਣ 249 ਭਾਰਤੀ ਨਾਗਰਿਕਾਂ ਨੂੰ ਲੈ ਕੇ ਯੂਕਰੇਨ ਤੋਂ ਦਿੱਲੀ ਪਹੁੰਚੀ। ਇਸ ਤੋਂ ਬਾਅਦ ਛੇਵੀਂ ਫਲਾਈਟ ਨੇ ਵੀ ਭਾਰਤ ਲਈ ਉਡਾਣ ਭਰੀ ਹੈ।

ਇਹ ਛੇਵੀਂ ਉਡਾਣ 240 ਭਾਰਤੀ ਨਾਗਰਿਕਾਂ ਨੂੰ ਲੈ ਕੇ ਬੁਡਾਪੇਸਟ ਤੋਂ ਦਿੱਲੀ ਆ ਰਹੀ ਹੈ।ਭਾਰਤ ਸਰਕਾਰ ਨੇ 'ਆਪ੍ਰੇਸ਼ਨ ਗੰਗਾ' ਮੁਹਿੰਮ ਸ਼ੁਰੂ ਕੀਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਪੰਜ ਉਡਾਣਾਂ ਵਿੱਚ 1156 ਭਾਰਤੀ ਨਾਗਰਿਕ ਯੂਕਰੇਨ ਤੋਂ ਸੁਰੱਖਿਅਤ ਪਰਤੇ ਹਨ। ਜਿਵੇਂ ਹੀ ਇਹ ਛੇਵੀਂ ਫਲਾਈਟ ਦਿੱਲੀ ਪਹੁੰਚੇਗੀ, ਇਹ ਗਿਣਤੀ 1396 ਹੋ ਜਾਵੇਗੀ।