ਸੋਨੇ ਦੀ ਕੀਮਤ ‘ਚ ਮਾਮੂਲੀ ਵਾਧਾ, ਚਾਂਦੀ ਹੋਈ ਸਸਤੀ, ਜਾਣੋ ਨਵਾਂ ਰੇਟ

by jaskamal

ਨਿਊਜ਼ ਡੈਸਕ : ਬੁੱਧਵਾਰ ਨੂੰ ਸੋਨੇ ਦੀ ਕੀਮਤ 'ਚ ਮਾਮੂਲੀ ਵਾਧਾ ਹੋਇਆ ਸੀ। ਜਦਕਿ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਆਈਬੀਜੇਏ ਦੀ ਵੈੱਬਸਾਈਟ ਮੁਤਾਬਕ 6 ਅਪ੍ਰੈਲ ਨੂੰ ਸਵੇਰ ਦੇ ਕਾਰੋਬਾਰ 'ਚ ਸੋਨਾ 6 ਰੁਪਏ ਵਧ ਕੇ 51457 ਰੁਪਏ ਪ੍ਰਤੀ ਤੋਲਾ ਪਹੁੰਚ ਗਿਆ। ਉੱਥੇ ਹੀ, ਸਵੇਰ ਦੇ ਕਾਰੋਬਾਰ 'ਚ ਚਾਂਦੀ ਦੀ ਕੀਮਤ 643 ਰੁਪਏ ਦੀ ਗਿਰਾਵਟ ਨਾਲ 65825 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਮੰਗਲਵਾਰ ਨੂੰ ਸੋਨਾ 51451 ਰੁਪਏ ਪ੍ਰਤੀ 10 ਗ੍ਰਾਮ 'ਤੇ ਸੀ। ਚਾਂਦੀ 66468 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ ਸੀ।

ਦੂਜੇ ਪਾਸੇ ਵਿਦੇਸ਼ੀ ਬਾਜ਼ਾਰ 'ਚ ਅਮਰੀਕੀ ਡਾਲਰ ਦੀ ਮਜ਼ਬੂਤੀ ਅਤੇ ਘਰੇਲੂ ਸ਼ੇਅਰ ਬਾਜ਼ਾਰ 'ਚ ਨਕਾਰਾਤਮਕ ਰੁਖ 'ਤੇ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 29 ਪੈਸੇ ਟੁੱਟ ਕੇ 75.58 'ਤੇ ਆ ਗਿਆ। ਫਾਰੇਕਸ ਵਪਾਰੀਆਂ ਨੇ ਕਿਹਾ ਕਿ ਡਾਲਰ ਦੇ ਸੂਚਕਾਂਕ ਵਿੱਚ ਵਾਧਾ ਹੋਇਆ, ਅਮਰੀਕੀ ਕੇਂਦਰੀ ਬੈਂਕ ਦੁਆਰਾ ਅਸਮਾਨ ਛੂਹ ਰਹੀ ਮੁਦਰਾਸਫੀਤੀ ਨੂੰ ਰੋਕਣ ਲਈ ਦਰਾਂ ਵਿੱਚ ਵਾਧੇ ਦੀ ਉਮੀਦ, ਰੁਪਏ ਵਿੱਚ ਵਾਧੇ ਦਾ ਇੱਕ ਮੁੱਖ ਕਾਰਕ ਹੈ।