ਤੇਂਦੂਏ ਦੀਆਂ ਖੱਲਾਂ ਸਪਲਾਈ ਕਰਨ ਵਾਲਾ ਤਸਕਰ ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੰਮੂ-ਕਸ਼ਮੀਰ ਤੋਂ ਜਾਨਵਰਾਂ ਦੀਆਂ ਖੱਲਾਂ ਲਿਆ ਕੇ ਪੰਜਾਬ 'ਚ ਸਪਲਾਈ ਕਰਨ ਵਾਲੇ ਇਕ ਤਸਕਰ ਨੂੰ ਥਾਣਾ ਟਿੱਬਾ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸ. ਐੱਚ. ਓ. ਰਣਧੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀ ਸ਼ਮਿੰਦਰ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਮੁਲਜ਼ਮ ਸੰਜੀਵ ਕੁਮਾਰ ਤੇਂਦੂਏ ਦੀਆਂ ਖੱਲਾਂ ਦੀ ਤਸਕਰੀ ਕਰਦਾ ਹੈ ਤੇ ਉਸ ਦੇ ਘਰ ਛਾਪੇਮਾਰੀ ਕਰਨੀ ਹੈ। ਇਸ ਤੋਂ ਬਾਅਦ ਐੱਸ. ਆਈ. ਬਲਦੇਵ ਸਿੰਘ ਨੇ ਜੰਗਲਾਤ ਵਿਭਾਗ ਦੇ ਸ਼ਮਿੰਦਰ ਸਿੰਘ ਤੇ ਪ੍ਰਦੀਪ ਕੁਮਾਰ ਇੰਸਪੈਕਟਰ ਦੇ ਨਾਲ ਮੁਲਜ਼ਮ ਨੂੰ ਦਬੋਚ ਲਿਆ।

ਉਸ ਦੀ ਨਿਸ਼ਾਨਦੇਹੀ ’ਤੇ ਤਲਾਸ਼ੀ ਦੌਰਾਨ ਤੇਂਦੂਏ ਦੀਆਂ 3 ਖੱਲਾਂ ਮਿਲੀਆਂ। ਬਲਦੇਵ ਰਾਜ ਨੇ ਦੱਸਿਆ ਕਿ ਮੁਲਜ਼ਮ ਸੰਜੀਵ ਕਾਫੀ ਸਮੇਂ ਤੋਂ ਜਾਨਵਰਾਂ ਦੀਆਂ ਖੱਲਾਂ ਵੇਚਣ ਦਾ ਧੰਦਾ ਕਰਦਾ ਹੈ। ਉਹ ਜੰਮੂ-ਕਸ਼ਮੀਰ ਦੇ ਇਕ ਵੱਡੇ ਤਸਕਰ ਤੋਂ ਖੱਲਾਂ ਲੈ ਕੇ ਆਉਂਦਾ ਸੀ ਅਤੇ ਪੰਜਾਬ ਸਮੇਤ ਹੋਰ ਸੂਬਿਆਂ ਵਿਚ ਮੋਟੇ ਮੁੱਲ ’ਤੇ ਵੇਚ ਕੇ ਮੁਨਾਫ਼ਾ ਕਮਾਉਂਦਾ ਸੀ।

More News

NRI Post
..
NRI Post
..
NRI Post
..