35,000 ਫੁੱਟ ‘ਤੇ ਬ੍ਰਿਟਿਸ਼ ਏਅਰਵੇਜ਼ ਦੇ ਜਹਾਜ਼ ਦੀ ਵਿੰਡਸਕਰੀਨ ਨਾਲ ਟਕਰਾਇਆ ਬਰਫ਼ ਦਾ ਗੋਲ਼ਾ, ਯਾਤਰੀ ਵਾਲ-ਵਾਲ ਬਚੇ

by jaskamal

ਨਿਊਜ਼ ਡੈਸਕ (ਜਸਕਮਲ) : ਮੀਡੀਆ ਰਿਪੋਰਟਾਂ ਅਨੁਸਾਰ, ਲੰਡਨ ਤੋਂ ਲਗਪਗ 200 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਬ੍ਰਿਟਿਸ਼ ਏਅਰਵੇਜ਼ ਦਾ ਇਕ ਜਹਾਜ਼ 1,000 ਫੁੱਟ ਉੱਪਰ ਇਕ ਜੈੱਟ ਤੋਂ ਬਰਫ਼ ਦਾ ਇਕ ਟੁੱਕੜਾ ਟਕਰਾ ਗਿਆ ਜਿਸ ਨਾਲ ਇਸਦੀ ਵਿੰਡਸਕਰੀਨ ਫਟ ਗਈ। ਬੋਇੰਗ 777 ਜਹਾਜ਼ ਕ੍ਰਿਸਮਸ ਵਾਲੇ ਦਿਨ ਲੰਡਨ ਗੈਟਵਿਕ ਤੋਂ ਕੋਸਟਾ ਰੀਕਾ ਦੇ ਸੈਨ ਜੋਸ ਤਕ 35,000 ਫੁੱਟ ਦੀ ਉਚਾਈ 'ਤੇ ਸਫ਼ਰ ਕਰ ਰਿਹਾ ਸੀ ਜਦੋਂ ਇਹ ਭਿਆਨਕ ਹਾਦਸਾ ਵਾਪਰ ਗਿਆ। ਬਰਫ਼ ਦਾ ਬਲਾਕ ਇਕ ਹੋਰ ਜਹਾਜ਼ ਤੋਂ ਡਿੱਗਿਆ ਜੋ ਜੈੱਟ ਤੋਂ 1,000 ਫੁੱਟ ਉੱਪਰ ਉੱਡ ਰਿਹਾ ਸੀ ਜਦੋਂ ਇਹ 35,000 ਫੁੱਟ 'ਤੇ ਜਾ ਰਿਹਾ ਸੀ। ਜਹਾਜ਼ ਸੈਨ ਜੋਸ ਵਿਖੇ ਸੁਰੱਖਿਅਤ ਉਤਰ ਗਿਆ।

More News

NRI Post
..
NRI Post
..
NRI Post
..