ਫਰਾਂਕਫਰਟ ਏਅਰਪੋਰਟ ‘ਤੇ ਬਰਫਬਾਰੀ, 100 ਤੋਂ ਵੱਧ ਉਡਾਣਾਂ ਰੱਦ

by nripost

ਫਰੈਂਕਫਰਟ (ਨੇਹਾ): ਜਰਮਨੀ ਦੇ ਸਭ ਤੋਂ ਰੁਝੇਂਵਿਆਂ ਵਾਲੇ ਫਰੈਂਕਫਰਟ ਹਵਾਈ ਅੱਡੇ ’ਤੇ ਬਰਫਬਾਰੀ ਕਾਰਨ ਵੱਡੀ ਗਿਣਤੀ ਉਡਾਣਾਂ ਰੱਦ ਹੋਈਆਂ। ਇੱਥੇ ਦੇ ਰਨਵੇਅ ’ਤੇ ਬਰਫ ਜਮ੍ਹਾਂ ਹੋ ਗਈ ਜਿਸ ਕਾਰਨ ਉਡਾਣਾਂ ਪ੍ਰਭਾਵਿਤ ਹੋਈਆਂ। ਹਵਾਈ ਅੱਡਾ ਸੰਚਾਲਕ ਕੰਪਨੀ ਫਰਾਪੋਰਟ ਨੇ ਦੱਸਿਆ ਕਿ ਦਿਨ ਲਈ ਨਿਧਾਰਤ 1,052 ਉਡਾਣਾਂ ਵਿੱਚੋਂ 102 ਉਡਾਣਾਂ ਪਹਿਲਾਂ ਹੀ ਰੱਦ ਕਰ ਦਿੱਤੀਆਂ ਗਈਆਂ ਹਨ।

ਫਰਾਪੋਰਟ ਮੁਤਾਬਕ ਖਰਾਬ ਮੌਸਮ ਕਾਰਨ ਉਡਾਣਾਂ ਰੱਦ ਹੋਈਆਂ ਤੇ ਇਹ ਗਿਣਤੀ ਹਾਲੇ ਹੋਰ ਵੀ ਵੱਧ ਸਕਦੀ ਹੈ। ਇਹ ਸਮੱਸਿਆ ਹਾਲੇ ਜਾਰੀ ਰਹਿਣ ਦੀ ਸੰਭਾਵਨਾ ਹੈ। ਹਵਾਈ ਅੱਡੇ ਦੇ ਅਮਲੇ ਨੂੰ ਭਾਰੀ ਬਰਫ਼ਬਾਰੀ ਕਾਰਨ ਰਨਵੇਜ਼ ਨੂੰ ਸਾਫ਼ ਰੱਖਣਾ ਅਤੇ ਜਹਾਜ਼ਾਂ ਦੀ ਸੁਰੱਖਿਅਤ ਉਡਾਣ ਅਤੇ ਲੈਂਡਿੰਗ ਯਕੀਨੀ ਬਣਾਉਣਾ ਫਿਲਹਾਲ ਚੁਣੌਤੀਪੂਰਨ ਬਣ ਗਿਆ ਹੈ।

ਹਵਾਈ ਅੱਡਾ ਪ੍ਰਸ਼ਾਸਨ ਵੱਲੋਂ ਬਰਫ਼ ਹਟਾਈ ਜਾ ਰਹੀ ਹੈ ਪਰ ਖਰਾਬ ਮੌਸਮ ਕਾਰਨ ਇਹ ਕੰਮ ਹੌਲੀ ਰਫਤਾਰ ਨਾਲ ਹੋ ਰਿਹਾ ਹੈ। ਉਡਾਣਾਂ ਰੱਦ ਹੋਣ ਨਾਲ ਯਾਤਰੀਆਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਥੇ ਵੱਡੀ ਗਿਣਤੀ ਯਾਤਰੀ ਫਸੇ ਹੋਏ ਹਨ, ਜਦਕਿ ਕੁਝ ਨੂੰ ਆਪਣੀਆਂ ਯਾਤਰਾਵਾਂ ਵਿੱਚ ਤਬਦੀਲੀ ਕਰ ਦਿੱਤੀ ਹੈ। ਹਵਾਈ ਅੱਡਾ ਪ੍ਰਬੰਧਕਾਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਹਵਾਈ ਅੱਡੇ ਉੱਤੇ ਪਹੁੰਚਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਜ਼ਰੂਰ ਦੇਖਣ।

ਜ਼ਿਕਰਯੋਗ ਹੈ ਕਿ ਸਰਦੀਆਂ ਦੇ ਮੌਸਮ ਦੌਰਾਨ ਯੂਰਪ ਦੇ ਕਈ ਹਵਾਈ ਅੱਡਿਆਂ ’ਤੇ ਅਜਿਹੀਆਂ ਸਮੱਸਿਆਵਾਂ ਆਮ ਹਨ, ਪਰ ਫਰੈਂਕਫਰਟ ਵਰਗੇ ਵੱਡੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇਹ ਸਮੱਸਿਆ ਆਉਣ ਕਾਰਨ ਵਿਸ਼ਵ ਪੱਧਰੀ ਹਵਾਈ ਆਵਾਜਾਈ ’ਤੇ ਅਸਰ ਪੈਂਦਾ ਹੈ ਕਿਉਂਕਿ ਯਾਤਰੀਆਂ ਦੀਆਂ ਵੱਡੀ ਗਿਣਤੀ ਇੱਥੇ ਪਹਿਲੇ ਪੜਾਅ ਲਈ ਰੁਕ ਕੇ ਅੱਗੇ ਹੋਰ ਮੰਜ਼ਿਲਾਂ ਵੱਲ ਰਵਾਨਾ ਹੁੰਦੀਆਂ ਹਨ।

More News

NRI Post
..
NRI Post
..
NRI Post
..