ਅਮਰੀਕਾ ‘ਚ 14 ਇੰਚ ਤੱਕ ਹੋਈ ਬਰਫਬਾਰੀ, ਦੇਖੋ ਤਸਵੀਰਾਂ

by

ਵਾਸ਼ਿੰਗਟਨ - ਅਮਰੀਕਾ 'ਚ ਜਿਥੇ ਠੰਡ ਹੱਡਾਂ 'ਚ ਰਚ ਰਹੀ ਹੈ ਅਤੇ ਉਥੇ ਹੀ ਅਮਰੀਕਾ ਦੇ ਮੱਧ-ਪੱਛਮੀ ਰਾਜਾਂ 'ਚ ਬਰਫਬਾਰੀ ਨੇ ਕਹਿਰ ਮਚਾ ਰੱਖਿਆ ਹੈ। ਇਨ੍ਹਾਂ ਰਾਜਾਂ 'ਚ ਬਰਫਬਾਰੀ ਹੋਣ ਕਾਰਨ ਕਰੀਬ 500 ਕਾਰਾਂ ਕ੍ਰੈਸ਼ ਹੋਈਆਂ ਹਨ, ਜਿਨ੍ਹਾਂ 'ਚ ਕਰੀਬ ਦੋ ਲੋਕਾਂ ਦੀ ਮੌਤ ਦੀ ਖਬਰ ਹੈ। ਜਿਸ ਦੀ ਜਾਣਕਾਰੀ ਸਥਾਨਕ ਟ੍ਰਾਂਸਪੋਰਟ ਅਥਾਰਟੀ ਵੱਲੋਂ ਦਿੱਤੀ ਗਈ। ਦੱਸ ਦਈਏ ਕਿ ਉੱਤਰ-ਪੂਰਬ ਰਾਜਾਂ ਦੇ ਕਈ ਖੇਤਰਾਂ 'ਚ ਬਿਜਲੀ ਗੁੱਲ ਹੋ ਗਈ ਹੈ ਅਤੇ ਪੂਰੀ ਤਰ੍ਹਾਂ ਜਨ-ਜੀਵਨ ਪ੍ਰਭਾਵਿਤ ਹੈ।


ਡੇਲੀ ਮੇਲ ਨੇ ਆਪਣੀ ਰਿਪੋਰਟ 'ਚ ਲਿੱਖਿਆ ਕਿ ਅਮਰੀਕਾ ਦੀ ਨੈਸ਼ਨਲ ਵੈਦਰ ਸਰਵਿਸ ਨੇ ਉੱਤਰ-ਪੂਰਬੀ ਦੇ ਕਈ ਰਾਜਾਂ 'ਚ ਬਰਫਬਾਰੀ ਦੇ ਤੂਫਾਨ ਆਉਣ ਬਾਰੇ ਲੋਕਾਂ ਸੁਚੇਤ ਕੀਤਾ ਹੈ। ਉਥੇ ਹੀ ਨਾਰਥ ਡਕੋਟਾ ਦੇ ਫਾਰਗੋ ਸ਼ਹਿਰ 'ਚ ਕਰੀਬ 14 ਇੰਚ ਤੱਕ ਦੀ ਬਰਫਬਾਰੀ ਹੋਈ ਹੈ। ਜਿਸ ਕਰਕੇ ਸਥਾਨਕ ਪੁਲਸ ਵੱਲੋਂ ਫਾਰਗੋ ਸ਼ਹਿਰ ਵੱਲ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ।


ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..