ਅਮਰੀਕਾ ‘ਚ ਬਰਫ਼ਬਾਰੀ ਦਾ ਕਹਿਰ, 1200 ਤੋਂ ਜ਼ਿਆਦਾ ਉਡਾਣਾਂ ਰੱਦ

by

ਵਾਸ਼ਿੰਗਟਨ ਡੈਸਕ (Vikram Sehajpal) : ਅਮਰੀਕਾ ਦੇ ਸ਼ਿਕਾਗੋ ਵਿੱਚ ਓਹਾਰਾ ਤੇ ਮਿਡਵੇ ਹਵਾਈ ਅੱਡਿਆ 'ਤੇ ਭਾਰੀ ਬਰਫਬਾਰੀ ਹੋ ਰਹੀ ਹੈ। ਜਿਸ ਕਾਰਨ ਸੋਮਵਾਰ ਨੂੰ 1200 ਤੋਂ ਜ਼ਿਆਦਾ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਇਸ ਖੇਤਰ ਵਿੱਚ ਤਿੰਨ ਤੋਂ ਛੇ ਇੰਚ ਤੱਕ ਬਰਫ ਦੀ ਚਾਦਰ ਵਿੱਛੀ ਹੋਈ ਹੈ। ਸ਼ਿਕਾਗੋ ਡਿਪਾਰਟਮੈਂਟ ਆਫ ਐਵੀਏਸ਼ਨ ਅਨੁਸਾਰ ਸ਼ਾਮ 5 ਵਜੇ ਤਕ ਓਹਾਰਾ ਇੰਟਰਨੈਸ਼ਨਲ ਅੱਡੇ 'ਤੇ 1,114 ਉਡਾਣਾਂ ਰੱਦ ਕੀਤੀਆਂ ਗਈਆਂ ਹਨ , ਜਦਕਿ ਮਿਡਵੇ 'ਤੇ 98 ਉਡਾਣਾਂ ਰੱਦ ਕੀਤੀਆਂ ਗਈਆਂ ਹਨ। 

ਅਮਰੀਕੀ ਮੌਸਮ ਵਿਭਾਗ ਅਨੁਸਾਰ ਸ਼ਿਕਾਗੋ ਦੇ ਉੱਤਰੀ ਤੇ ਮੱਧ ਇਲਾਕੇ ਵਿੱਚ ਭਾਰੀ ਬਰਫਬਾਰੀ ਹੋਈ ਹੈ। ਮੌਸਮ ਵਿਭਾਗ ਵੱਲੋਂ ਇਸ ਮਾਮਲੇ ਵਿੱਚ ਮੰਗਲਵਾਰ ਦੁਪਹਿਰ ਬਾਅਦ ਵੀ ਬਰਫਬਾਰੀ ਦੀ ਸੰਭਾਵਨਾ ਜਤਾਈ ਗਈ ਹੈ। ਨਿਊਜ਼ ਏਜੰਸੀ ਅਨੁਸਾਰ ਸੋਮਵਾਰ ਨੂੰ ਰਨਵੇ 'ਤੇ ਜੰਮੀ ਬਰਫ ਕਰਕੇ ਇੱਕ ਜਹਾਜ਼ ਨੂੰ ਖਿੱਚ ਕੇ ਲਿਆਂਦਾ ਗਿਆ। ਸੂਤਰਾਂ ਅਨੁਸਾਰ ਸੋਮਵਾਰ ਨੂੰ ਸ਼ਿਕਾਗੋ ਦੀਆਂ ਸੜਕਾਂ 'ਤੇ ਅੱਧਾ ਫੁੱਟ ਤੱਕ ਬਰਫ ਜੰਮੀ ਹੋਈ ਸੀ। ਇਸ ਤੋਂ ਇਲਾਵਾ ਉੱਤਰੀ-ਪੱਛਮੀ ਇੰਡੀਆਨਾ ਵਿੱਚ ਵੀ ਛੇ ਇੰਚ ਤੱਕ ਬਰਫਬਾਰੀ ਹੋਈ ਹੈ। ਇਸ ਭਾਰੀ ਬਰਫ਼ਬਾਰੀ ਕਾਰਨ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਸਰਦ ਰੁੱਤ ਜਲਦੀ ਆ ਗਈ ਹੈ।

More News

NRI Post
..
NRI Post
..
NRI Post
..