ਕੈਨੇਡਾ ’ਚ ਬਰਫ਼ ਦਾ ਕਹਿਰ: ਟਰਾਂਟੋ ਏਅਰਪੋਰਟ ’ਤੇ ਸੈਂਕੜੇ ਉਡਾਣਾਂ ਪ੍ਰਭਾਵਿਤ

by nripost

ਟਰਾਂਟੋ (ਨੇਹਾ): ਟਰਾਂਟੋ ਖੇਤਰ ’ਚ ਸ਼ੁੱਕਰਵਾਰ ਤੋਂ ਹੋ ਰਹੀ ਭਾਰੀ ਬਰਫ਼ਬਾਰੀ ਕਾਰਨ ਟਰਾਂਟੋ ਹਵਾਈ ਅੱਡੇ ਦੀਆਂ ਸੈਂਕੜੇ ਉਡਾਣਾ ਪ੍ਰਭਾਵਤ ਹੋਈਆਂ। ਹਵਾਈ ਅੱਡੇ ਦੀ ਉਡਾਣ ਸੂਚੀ ਅਨੁਸਾਰ 70 ਫੀਸਦੀ ਤੋਂ ਵੱਧ ਉਡਾਣਾਂ ਦੀ ਲੈਂਡਿੰਗ ਦੇਰੀ ਨਾਲ ਹੋਈ ਅਤੇ ਉਡਾਣ ਭਰਨ ਲਈ ਇੱਕ ਤੋਂ ਢਾਈ ਘੰਟੇ ਦੇਰ ਨਾਲ ਸਿਗਨਲ ਦਿੱਤੇ ਗਏ। ਜਹਾਜ ਤਿਸਲਣ ਦੇ ਖਤਰੇ ਤੋਂ ਬਚਾਉਣ ਲਈ ਸਖ਼ਤ ਸੁਰੱਖਿਆ ਨਿਯਮਾਂ ਦਾ ਪਾਲਣ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਤਿੰਨੇ ਹਵਾਈ ਪਟੀਆਂ ਦੀ ਸਫਾਈ ਵਾਲਾ ਅਮਲਾ ਲਗਾਤਾਰ ਕੰਮ ਕਰ ਰਿਹਾ ਹੈ, ਫਿਰ ਵੀ ਕੁਝ ਉਡਾਣਾਂ ਨੂੰ ਤੁਰੰਤ ਉਡਾਣ ਭਰਨ ਜਾਂ ਉਤਰਨ ਲਈ ਤੁਰੰਤ ਆਗਿਆ ਦੇਣੀ ਸੁਰੱਖਿਅਤ ਨਹੀਂ ਸੀ। ਏਅਰ ਇੰਡੀਆ ਦੀ ਦਿੱਲੀ ਲਈ ਜਹਾਜ਼ ਜਿਸ ਨੇ ਦੁਪਹਿਰ 1:05 ਵਜੇ ਉੱਡਾਣ ਭਰਨੀ ਸੀ, ਢਾਈ ਘੰਟੇ ਦੇਰੀ ਨਾਲ ਚੱਲਿਆ। ਇਸੇ ਤਰ੍ਹਾਂ ਲੰਮੀ ਦੂਰੀ ਦੀਆਂ ਕਈ ਹੋਰ ਉਡਾਣਾਂ ਵੀ ਦੇਰੀ ਨਾਲ ਉਡੀਆਂ।

More News

NRI Post
..
NRI Post
..
NRI Post
..