ਜ਼ਿਮਨੀ ਚੋਣ ਦੀ ਹੁਣ ਤੱਕ 35.05 ਫੀਸਦੀ ਹੋਈ ਵੋਟਿੰਗ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਜ਼ਿਮਨੀ ਚੋਣ ਲਈ ਸਵੇਰੇ 8 ਵਜੇ ਤੋਂ ਵੋਟਿੰਗ ਹੋ ਰਹੀ ਹੈ। ਇਹ ਵੋਟਿੰਗ ਦੀ ਪ੍ਰਕਿਰਿਆ 6 ਵਜੇ ਤੱਕ ਜਾਰੀ ਰਹੇਗੀ । ਦੱਸ ਦਈਏ ਕਿ 9 ਵਿਧਾਨ ਸਭਾ ਹਲਕਿਆਂ ਨਾਲ ਸਬੰਧਤ 16,21,759 ਵੋਟਰ ਆਪਣੇ ਵੋਟ ਦਾ ਇਸਤੇਮਾਲ ਕਰਕੇ 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ । ਹੁਣ ਤੱਕ ਕੁੱਲ 35.05 ਫੀਸਦੀ ਵੋਟਿੰਗ ਹੋਈ ਹੈ। ਦੱਸਣਯੋਗ ਹੈ ਕਿ ਵੋਟਰਾਂ ਵਿੱਚ 7,76,885 ਮਹਿਲਾਵਾਂ ਤੇ 8,44,904 ਪੁਰਸ਼ ਹਨ ਤੇ 41 ਥਰਡ ਜੈਂਡਰ ਦੇ ਵੋਟਰ ਹਨ । ਜ਼ਿਮਨੀ ਚੋਣ ਨੇ ਨਤੀਜੇ 13 ਮਈ ਨੂੰ ਸਾਹਮਣੇ ਆਉਣਗੇ । ਇਸ ਮੌਕੇ ਕਾਂਗਰਸੀ ਆਗੂ ਪ੍ਰਗਟ ਸਿੰਘ ਨੇ ਵੀ ਵੋਟ ਪਈ, ਉੱਥੇ ਹੀ ਆਪ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਆਪਣੇ ਪਰਿਵਾਰ ਸਮੇਤ ਵੋਟ ਦਾ ਇਸਤੇਮਾਲ ਕੀਤਾ ।