ਇਸ ਦੇਸ਼ ਵਿੱਚ ਫੇਸਬੁੱਕ,ਵਟਸਐਪ ਚਲਾਉਣ ਤੇ ਲੱਗਾ ਟੈਕਸ – ਵਿਰੋਧ ਸ਼ੁਰੂ

by mediateam

ਕੰਪਾਲਾ , 02 ਮਾਰਚ ( NRI MEDIA )

ਅਫਰੀਕੀ ਦੇਸ਼ ਯੁਗਾਂਡਾ ਵਿੱਚ ਇੰਟਰਨੈੱਟ ਨੂੰ ਲੈ ਕੇ ਦੇਸ਼ ਭਰ ਦੇ ਲੋਕ ਸੜਕਾਂ ਉੱਤੇ ਆ ਗਏ ਹਨ , ਇਸ ਪਿੱਛੇ ਕਾਰਣ ਹੈ ਕਿ ਉੱਥੋਂ ਦੀ ਸਰਕਾਰ ਨੇ ਸੋਸ਼ਲ ਮੀਡੀਆ ਦੇ ਇਸਤੇਮਾਲ ਉੱਤੇ ਟੈਕਸ ਲਗਾ ਦਿੱਤਾ ਹੈ ,ਇਸ ਵਿੱਚ ਕਰੀਬ 60 ਵੈੱਬਸਾਈਟਾਂ ਨੂੰ ਸ਼ਾਮਿਲ ਕੀਤਾ ਗਿਆ ਹੈ , ਟੈਕਸ ਅਨੁਸਾਰ ਫੇਸਬੁੱਕ , ਵਟਸਐਪ ਅਤੇ ਟਵਿੱਟਰ ਵਰਗੀਆਂ ਵੈੱਬਸਾਈਟਾਂ ਨੂੰ ਵਰਤਣ ਤੇ ਦੋ ਸੌ ਯੁਗਾਂਡਾ ਸੀਲਿੰਗ ਪ੍ਰਤੀ ਦਿਨ ਦੇ ਹਿਸਾਬ ਨਾਲ ਦੇਣੇ ਪੈਣਗੇ , ਜਿਸ ਤੋਂ ਬਾਅਦ ਟੈਕਸ ਦੇ ਵਿਰੋਧ ਵਿੱਚ 25 ਲੱਖ ਲੋਕਾਂ ਨੇ ਇੰਟਰਨੈੱਟ ਵਰਤਣਾ ਬੰਦ ਕਰ ਦਿੱਤਾ ਹੈ |


ਸੋਸ਼ਲ ਮੀਡੀਆ ਉੱਤੇ ਟੈਕਸ ਦਾ ਇਹ ਐਲਾਨ ਪਹਿਲੀ ਵਾਰ ਜੁਲਾਈ ਵਿੱਚ ਕੀਤਾ ਗਿਆ ਸੀ , ਇਸ ਦਾ ਮਕਸਦ ਸੋਸ਼ਲ ਮੀਡੀਆ 'ਤੇ ਲੋਕਾਂ ਦੀ ਹੱਦ ਤੋਂ ਵੱਧ ਸ਼ਮੂਲੀਅਤ ਨੂੰ ਰੋਕਣਾ ਸੀ , ਰਾਸ਼ਟਰਪਤੀ ਜੋਵੇਰੀ ਮੁਸੇਵਨੀ ਨੇ ਇਸ ਨੂੰ ਰਿਚਾਰਜ ਦੇ ਉੱਪਰ ਲਗਾਉਣ ਦਾ ਐਲਾਨ ਕੀਤਾ ਸੀ ਹਾਲਾਂਕਿ, ਜਨਤਾ ਨੇ ਇਸ ਨੂੰ ਸਿੱਧੇ ਤੌਰ 'ਤੇ ਆਜ਼ਾਦੀ' ਚ ਦਖਲ ਦੀ ਕੋਸ਼ਿਸ਼ ਦੱਸਿਆ ਸੀ , ਵੱਡੀ ਗਿਣਤੀ ਵਿੱਚ ਇਸ ਟੈਕਸ ਵਿਰੁੱਧ ਆਮ ਲੋਕ ਸੜਕ 'ਤੇ ਆ ਗਏ ਹਨ ,ਕੁਝ ਸਮਾਜਿਕ ਕਾਰਕੁੰਨਾਂ ਨੇ ਅਦਾਲਤ ਵਿੱਚ ਸਰਕਾਰ ਦੇ ਇਸ ਫੈਸਲੇ ਨੂੰ ਵੀ ਚੁਣੌਤੀ ਦਿੱਤੀ ਹੈ |

ਇਸ ਫੈਸਲੇ ਨੂੰ ਚੁਣੌਤੀ ਦੇਣ ਵਾਲੇ ਇਕ ਵਕੀਲ ਨੇ ਇੰਗਲਿਸ਼ ਵੈੱਬਸਾਈਟ ਦੇ ਦਿ ਗਾਰਜਿਯਨ ਨੂੰ ਦੱਸਿਆ ਕਿ ਯੂਗਾਂਡਾ ਵਿੱਚ ਬਹੁਤੇ ਲੋਕ ਸੂਚਨਾ ਅਤੇ ਖਬਰਾਂ ਦੇ ਲਈ ਸੋਸ਼ਲ ਮੀਡੀਆ 'ਤੇ ਨਿਰਭਰ ਹਨ ,ਇਸ ਦੇ ਚਲਦੇ ਜਨਤਾ ਨੂੰ ਸਰਕਾਰ ਦੀ ਅਸਲਅਤ ਪਤਾ ਚੱਲਣੀ ਸ਼ੁਰੂ ਹੋ ਗਈ ਹੈ , ਜਿਵੇਂ ਕਿ ਸਰਕਾਰ ਨੇ ਅਹਿਤਯਾਤ ਦੇ ਤੌਰ ਤੇ ਟੈਕਸ ਦੀ ਦਿਸ਼ਾ ਵਿੱਚ ਕਦਮ ਚੁੱਕੇ ਸਨ |


ਵਕੀਲ ਨੇ ਕਿਹਾ ਕਿ ਸਰਕਾਰ ਵਲੋਂ ਟੈਕਸ ਲਗਾਉਣ ਤੋਂ ਬਾਅਦ ਲੋਕ ਹੌਲੀ ਹੌਲੀ ਇੰਟਰਨੈਟ ਤੋਂ ਦੂਰ ਹੋ ਗਏ ਹਨ ਅਤੇ ਸਹੀ ਜਾਣਕਾਰੀ ਉਨ੍ਹਾਂ ਕੋਲ ਨਹੀਂ ਪਹੁੰਚ ਰਹੀ , ਉਨ੍ਹਾਂ ਨੇ ਸਰਕਾਰ ਤੇ ਲੋਕ ਨੂੰ ਸੂਚਨਾ ਅਤੇ ਖਬਰਾਂ ਤੱਕ ਪਹੁੰਚਣ ਤੋਂ ਰੋਕਣ ਦੇ ਇਲਜ਼ਾਮ ਲਾਏ ਹਨ , ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2016 ਵਿੱਚ ਵੀ ਰਾਸ਼ਟਰਪਤੀ ਮੁਕੇਵਨੀ ਨੇ ਚੋਣ ਸਮੇਂ ਸੋਸ਼ਲ ਮੀਡੀਆ ਵੈਬਸਾਈਟਸ ਪੂਰੀ ਤਰ੍ਹਾਂ ਬੰਦ ਕਰਨ ਦੇ ਹੁਕਮ ਦਿੱਤੇ ਸਨ |